June 30, 2024 9:07 am
election Rally

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਅੱਜ ਚੰਡੀਗੜ੍ਹ ‘ਚ ਚੋਣ ਰੈਲੀ

ਚੰਡੀਗੜ੍ਹ, 28 ਮਈ 2024: ਚੰਡੀਗੜ੍ਹ ਵਿੱਚ ਅੱਜ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਲੋਕ ਸਭਾ ਚੋਣਾਂ 2024 ਦੇ ਮੱਦੇਨਜਰ ਜਨਸਭਾ (election Rally) ਹੈ | ਸਮ੍ਰਿਤੀ ਇਸ ਜਨਸਭਾ ਨੂੰ ਸ਼ਾਮ 6:45 ਵਜੇ ਰਾਮ ਦਰਬਾਰ, ਇੰਡਸਟਰੀਅਲ ਏਰੀਆ ਫੇਜ਼ 2, ਚੰਡੀਗੜ੍ਹ ਦੇ ਦੁਸਹਿਰਾ ਗਰਾਊਂਡ ਵਿਖੇ ਸੰਬੋਧਨ ਕਰਨਗੇ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਤੋਂ ਬਾਅਦ ਭਾਜਪਾ ਨੇ ਬੀਬੀ ਵੋਟਰਾਂ ਨੂੰ ਆਪਣੇ ਹੱਕ ਵਿਚ ਲੁਭਾਉਣ ਲਈ ਇਹ ਜਨਸਭਾ ਕਰਵਾਈਆਂ ਜਾ ਰਹੀਆਂ ਹਨ | ਇਸ ਦੇ ਲਈ ਭਾਜਪਾ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ।

ਹੁਣ ਭਾਜਪਾ ਆਗੂਆਂ ਨੇ ਚੰਡੀਗੜ੍ਹ ਵਿੱਚ 30 ਮਈ ਤੱਕ ਲਗਾਤਾਰ ਚੋਣ ਪ੍ਰਚਾਰ (election Rally) ਕਰਨਾ ਸ਼ੁਰੂ ਕਰ ਦਿੱਤਾ ਹੈ। ਸਮ੍ਰਿਤੀ ਇਰਾਨੀ ਦੀ ਅੱਜ ਦੀ ਰੈਲੀ ਤੋਂ ਬਾਅਦ ਭਲਕੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਚੰਡੀਗੜ੍ਹ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਤੋਂ ਬਾਅਦ 30 ਮਈ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ ਚੋਣ ਪ੍ਰਚਾਰ ਲਈ ਆ ਰਹੇ ਹਨ। ਇਸ ਵਾਰ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ ਸਭਾ ਲਈ ਅਜੇ ਤੱਕ ਕੋਈ ਪ੍ਰੋਗਰਾਮ ਤੈਅ ਨਹੀਂ ਕੀਤਾ ਗਿਆ ਹੈ।