Prahlad Patel

ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਦੀ ਕਾਰ ਹਾਦਸਗ੍ਰਸਤ, ਬਾਈਕ ਸਵਾਰ ਦੀ ਮੌਤ ਤੇ ਤਿੰਨ ਬੱਚੇ ਜ਼ਖਮੀ

ਚੰਡੀਗੜ੍ਹ, 07 ਨਵੰਬਰ 2023: ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ (Prahlad Patel) ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਦੀ ਕਾਰ ਦੀ ਬਾਈਕ ਸਵਾਰ ਨਾਲ ਟੱਕਰ ਹੋ ਗਈ । ਹਾਦਸੇ ਵਿੱਚ ਇੱਕ ਵਿਅਕਤੀ ਮੌਤ ਅਤੇ ਤਿੰਨ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪ੍ਰਹਿਲਾਦ ਪਟੇਲ ਛਿੰਦਵਾੜਾ ਤੋਂ ਜਨ ਸੰਪਰਕ ਪ੍ਰੋਗਰਾਮ ਪੂਰਾ ਕਰਕੇ ਨਰਸਿੰਘਪੁਰ ਪਰਤ ਰਹੇ ਸਨ।

ਸਿੰਗੋੜੀ ਬਾਈਪਾਸ ਨੇੜੇ ਇਕ ਪ੍ਰਾਈਵੇਟ ਸਕੂਲ ਤੋਂ ਆਪਣੇ ਬੱਚਿਆਂ ਨਾਲ ਵਾਪਸ ਆ ਰਹੇ ਅਧਿਆਪਕ ਦੀ ਬਾਈਕ ਨੂੰ ਉਨ੍ਹਾਂ ਦੀ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਬਾਈਕ ਸਵਾਰ ਭੂਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਦਕਿ ਉਸ ਦੇ ਨਾਲ ਬੈਠੇ ਤਿੰਨ ਬੱਚੇ ਵੀ ਜ਼ਖਮੀ ਹੋ ਗਏ। ਇਸ ਮੌਕੇ ਤੁਰੰਤ ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ (Prahlad Patel) ਨੇ ਹੋਰ ਸਥਾਨਕ ਲੋਕਾਂ ਦੀ ਮੱਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ‘ਚ ਦਾਖਲਾ ਕਰਵਾਇਆ ਗਿਆ | ਬਾਈਕ ਸਵਾਰ ਅਧਿਆਪਕ ਨਿਰੰਜਨ ਚੰਦਰਵੰਸ਼ੀ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ‘ਚ ਜ਼ਖਮੀ ਹੋਏ ਤਿੰਨ ਬੱਚਿਆਂ ਨੂੰ ਜ਼ਿਲਾ ਹਸਪਤਾਲ ਤੋਂ ਨਾਗਪੁਰ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੌਰਾਨ ਪ੍ਰਹਿਲਾਦ ਪਟੇਲ ਦੀ ਲੱਤ ‘ਤੇ ਵੀ ਮਾਮੂਲੀ ਸੱਟ ਲੱਗੀ ਹੈ।

Scroll to Top