Nitin Gadkari

ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਅੱਜ ਅੰਮ੍ਰਿਤਸਰ ਦੌਰਾ, ਅਟਾਰੀ ਸਰਹੱਦ ‘ਤੇ ਲਹਿਰਾਉਣਗੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਝੰਡਾ

ਚੰਡੀਗੜ੍ਹ, 19 ਅਕਤੂਬਰ 2023: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਅੱਜ ਯਾਨੀ 19 ਅਕਤੂਬਰ ਨੂੰ ਅੰਮ੍ਰਿਤਸਰ ਫੇਰੀ ‘ਤੇ ਆ ਰਹੇ ਹਨ | ਇਸ ਦੌਰਾਨ ਨਿਤਿਨ ਗਡਕਰੀ ਅੱਜ ਅੰਮ੍ਰਿਤਸਰ ਵਿਖੇ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਹਿਰਾਉਣਗੇ। ਇਹ ਤਿਰੰਗਾ ਝੰਡਾ ਆਈ.ਸੀ.ਪੀ. ਅਟਾਰੀ ‘ਤੇ ਲਹਿਰਾਇਆ ਜਾਵੇਗਾ। ਇਸ ਤਿਰੰਗੇ ਦੀ ਉਚਾਈ 418 ਫੁੱਟ ਹੈ ਜੋ ਕਿ ਤਿਰੰਗਾ ਪਾਕਿਸਤਾਨ ਤੱਕ ਸਾਫ਼ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਨਿਤਿਨ ਗਡਕਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ ।

ਜਾਣਕਰਿ ਦਿੰਦੇ ਹੋਏ ਅੰਮ੍ਰਿਤਸਰ ਦੇ ਡੀਸੀ ਘਣਸ਼ਾਮ ਥੋਰੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਵੀਰਵਾਰ ਸਵੇਰੇ ਅੰਮ੍ਰਿਤਸਰ ਪੁੱਜਣਗੇ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਕੰਮਾਂ ਦਾ ਜਾਇਜ਼ਾ ਲੈਣਗੇ ਅਤੇ ਇਸ ਤੋਂ ਬਾਅਦ ਪਿੰਡ ਹਰਸ਼ਾ ਨੇੜੇ ਚੱਲ ਰਹੇ ਨੈਸ਼ਨਲ ਹਾਈਵੇਅ ਦੇ ਕੰਮਾਂ ਦਾ ਵੀ ਜਾਇਜ਼ਾ ਲੈਣਗੇ। ਇਸਦੇ ਨਾਲ ਹੀ ਅਟਾਰੀ ਸਰਹੱਦ ‘ਤੇ ਰੀਟਰੀਟ ਸੈਰੇਮਨੀ ਵੀ ਦੇਖਣਗੇ ਅਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਮਿਊਜ਼ੀਅਮ ਦਾ ਦੌਰਾ ਕਰਨਗੇ। ਪ੍ਰਸ਼ਾਸਨ ਨੇ ਇਸ ਸਬੰਧੀ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ।

Scroll to Top