ਚੰਡੀਗੜ੍ਹ, 18 ਜੁਲਾਈ 2024: ਕੇਂਦਰੀ ਮੰਤਰੀ ਮਨੋਹਰ ਲਾਲ (Manohar Lal) ਨੇ ਨਵੀਂ ਦਿੱਲੀ ਦੇ ਨਵੇਂ ਮਹਾਰਾਸ਼ਟਰ ਸਦਨ ਵਿਖੇ ਹਰਿਆਣਾ ਦੇ ਪੁਲਿਸ ਮਹਾਂਨਿਦੇਸ਼ਕ ਸ਼ਤਰੂਜੀਤ ਕਪੂਰ ਦੁਆਰਾ ਲਿਖੀ ਕਿਤਾਬ ‘ਵਾਇਰਡ ਫਾਰ ਸਕਸੈਸ’ ਲੋਕ ਅਰਪਣ ਕੀਤੀ |ਇਸ ਮੌਕੇ ਦਿੱਲੀ ਹਾਈ ਕੋਰਟ ਦੇ ਜਸਟਿਸ ਡੀਕੇ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਹ ਕਿਤਾਬ ਹਰਿਆਣਾ ‘ਚ ਬਿਜਲੀ ਸੁਧਾਰਾਂ ਦੀ ਦਿਸ਼ਾ ‘ਚ ਕੀਤੇ ਗਏ ਯਤਨਾਂ ‘ਤੇ ਆਧਾਰਿਤ ਹੈ, ਜਿਸ ਨਾਲ ਸਮਾਜ ਦੇ ਸਾਰੇ ਵਰਗਾਂ ਅਤੇ ਦੂਜੇ ਸੂਬਿਆਂ ਦੇ ਬਿਜਲੀ ਵੰਡ ਨਿਗਮਾਂ ਨੂੰ ਵੱਡੇ ਪੱਧਰ ‘ਤੇ ਲਾਭ ਮਿਲੇਗਾ।
ਇਸ ਮੌਕੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ (Manohar Lal) ਨੇ ਕਿਹਾ ਕਿ 2014 ‘ਚ ਸੂਬੇ ਦੇ ਸਿਰਫ਼ 105 ਪਿੰਡਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਈ ਗਈ ਸੀ ਅਤੇ 7000 ਕਰੋੜ ਰੁਪਏ ਤੋਂ ਵੱਧ ਦੇ ਬਿੱਲ ਬਕਾਇਆ ਸਨ। ਪਰ ਹਰਿਆਣਾ ‘ਚ 2016 ਵਿੱਚ ਉਦੈ ਯੋਜਨਾ ਦੇ ਤਹਿਤ ਵਿਆਪਕ ਸੁਧਾਰ ਦੇ ਕਦਮ ਚੁੱਕੇ ਗਏ ਸਨ ਤਾਂ ਜੋ ਬਿਜਲੀ ਕੰਪਨੀਆਂ ਨੂੰ ਘਾਟੇ ‘ਚੋਂ ਬਾਹਰ ਕੱਢ ਕੇ ਲਾਭ ਵਿੱਚ ਲਿਆਂਦਾ ਜਾ ਸਕੇ।
ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ ਨੇ ਕਿਹਾ ਕਿ ਮਨੋਹਰ ਲਾਲ ਦੀ ਅਗਵਾਈ ‘ਚ ਹਰਿਆਣਾ ਬਿਜਲੀ ਨਿਗਮਾਂ ਨੇ ਨਾ ਸਿਰਫ ਸਫਲਤਾ ਦੀਆਂ ਨਵੀਆਂ ਉਚਾਈਆਂ ਹਾਸਲ ਕੀਤੀਆਂ ਬਲਕਿ ਲਾਈਨ ਲੌਸ ‘ਚ ਵੀ ਰਿਕਾਰਡ ਕਮੀ ਦਰਜ ਕੀਤੀ ਜਿਸ ਦੇ ਨਤੀਜੇ ਵਜੋਂ ਦੋਵੇਂ ਵੰਡ ਕੰਪਨੀਆਂ ਲਾਭਦਾਇਕ ਬਣ ਗਈਆਂ।