Mock Drill

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਨੂੰ ਮੌਕ ਡ੍ਰਿਲ ਕਰਵਾਉਣ ਦੇ ਹੁਕਮ

ਦਿੱਲੀ, 05 ਮਈ 2025: ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਸਾਰੇ ਸੂਬਿਆਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ‘ਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 7 ਮਈ ਨੂੰ ਇੱਕ ਸਿਵਲ ਡਿਫੈਂਸ ਮੌਕ ਡ੍ਰਿਲ (Mock Drill) ਕਰਨ ਲਈ ਕਿਹਾ ਹੈ। ਮੀਡੀਆ ਖਬਰਾਂ ਮੁਤਾਬਕ ਕੇਂਦਰ ਸਰਕਾਰ ਦੇ ਸੂਬਿਆਂ ਨੂੰ ਹਵਾਈ ਹਮਲਿਆਂ ਤੋਂ ਬਚਣ ਲਈ ਮੌਕ ਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਦੇ ਇਨ੍ਹਾਂ ਨਿਰਦੇਸ਼ਾਂ ਦਾ ਸਮਾਂ ਬਹੁਤ ਮਹੱਤਵਪੂਰਨ ਹੈ। ਅਜਿਹੀ ਆਖਰੀ ਮੌਕ ਡ੍ਰਿਲ 1971 ‘ਚ ਕੀਤੀ ਗਈ ਸੀ। 1971 ‘ਚ ਹੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੋ ਮੋਰਚਿਆਂ ‘ਤੇ ਜੰਗ ਹੋਈ ਸੀ।

ਇਸ ਮੋਕ ਡਰਿੱਲ (Mock Drill) ‘ਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਦਾ ਸੰਚਾਲਨ, ਹਮਲੇ ਦੀ ਸਥਿਤੀ ‘ਚ ਸੁਰੱਖਿਆ ਲਈ ਨਾਗਰਿਕਾਂ ਅਤੇ ਵਿਦਿਆਰਥੀਆਂ ਆਦਿ ਨੂੰ ਸਿਵਲ ਡਿਫੈਂਸ ਸਿਖਲਾਈ ਪ੍ਰਦਾਨ ਕਰਨਾ, ਬਲੈਕ ਆਊਟ ਉਪਾਵਾਂ ਦੀ ਵਿਵਸਥਾ ਮਹੱਤਵਪੂਰਨ ਪਲਾਂਟਾਂ/ਇੰਸਟਾਲੇਸ਼ਨਾਂ ਦੇ ਸਮੇਂ ਤੋਂ ਪਹਿਲਾਂ ਮਾਸਕਿੰਗ ਲਈ ਵਿਵਸਥਾ ਅਤੇ ਨਿਕਾਸੀ ਯੋਜਨਾਬੰਦੀ ਅਤੇ ਅਭਿਆਸ ਸ਼ਾਮਲ ਹਨ |

ਪਹਿਲਗਾਮ ਹਮਲੇ ਤੋਂ ਬਾਅਦ ਸਰਹੱਦ ‘ਤੇ ਤਣਾਅ ਘੱਟ ਹੋਣ ਦਾ ਕੋਈ ਸੰਕੇਤ ਨਹੀਂ ਹੈ। ਅੱ.ਤ.ਵਾ.ਦੀਆਂ ਨੇ 26 ਨਿਰਦੋਸ਼ ਨਾਗਰਿਕਾਂ ਨੂੰ ਗੋਲੀ ਮਾਰ ਦਿੱਤੀ ਸੀ। ਪਾਕਿਸਤਾਨ ਲਗਾਤਾਰ 11 ਰਾਤਾਂ ਤੋਂ ਕੰਟਰੋਲ ਰੇਖਾ ‘ਤੇ ਭਾਰਤੀ ਚੌਕੀਆਂ ‘ਤੇ ਗੋਲੀਬਾਰੀ ਕਰ ਰਿਹਾ ਹੈ। ਇਸਲਾਮਾਬਾਦ ਵੱਲੋਂ ਵਾਰ-ਵਾਰ ਸਰਹੱਦ ਪਾਰ ਤੋਂ ਕੀਤੀ ਜਾ ਰਹੀ ਗੋਲੀਬਾਰੀ ਦਾ ਭਾਰਤ ਨੇ ਸਖ਼ਤ ਜਵਾਬ ਦਿੱਤਾ ਹੈ।

Read More: ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ

Scroll to Top