July 7, 2024 1:17 pm
CAA

ਕੇਂਦਰੀ ਗ੍ਰਹਿ ਮੰਤਰਾਲੇ ਨੇ 14 ਨਾਗਰਿਕਾਂ ਨੂੰ CAA ਕਾਨੂੰਨ ਤਹਿਤ ਦਿੱਤੀ ਨਾਗਰਿਕਤਾ

ਚੰਡੀਗੜ੍ਹ,15 ਮਈ 2024: ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਨਵੀਂ ਦਿੱਲੀ ਵਿੱਚ ਪਹਿਲੇ 14 ਨਾਗਰਿਕਾਂ ਨੂੰ ਸੀ.ਏ.ਏ (CAA) ਤਹਿਤ ਨਾਗਰਿਕਤਾ ਸਰਟੀਫਿਕੇਟ ਸੌਂਪੇ ਹਨ। ਨਾਗਰਿਕਤਾ (ਸੋਧ) ਨਿਯਮ, 2024 ਦੇ ਲਾਗੂ ਹੋਣ ਤੋਂ ਬਾਅਦ ਬੁੱਧਵਾਰ ਨੂੰ ਪਹਿਲੀ ਵਾਰ 14 ਜਣਿਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ। ਗ੍ਰਹਿ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਬਿਨੈਕਾਰਾਂ ਨੂੰ ਸਰਟੀਫਿਕੇਟ ਸੌਂਪਣ ਦੇ ਨਾਲ-ਨਾਲ ਵਧਾਈ ਦਿੱਤੀ।

ਕੇਂਦਰ ਸਰਕਾਰ ਨੇ ਇਸ ਸਾਲ 11 ਮਾਰਚ ਨੂੰ ਨਾਗਰਿਕਤਾ ਸੋਧ ਕਾਨੂੰਨ ਭਾਵ ਸੀ.ਏ.ਏ (CAA) ਲਾਗੂ ਕੀਤਾ ਸੀ। ਇਸ ਐਕਟ ਤਹਿਤ ਭਾਰਤ ਦੇ ਤਿੰਨ ਗੁਆਂਢੀ ਮੁਲਕਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਸਤਾਏ ਘੱਟ ਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਣੀ ਹੈ।