Agroha Medical College

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅਗਰੋਹਾ ਮੈਡੀਕਲ ਕਾਲਜ ਵਿਖੇ ਮਹਾਰਾਜਾ ਅਗਰਸੇਨ ਦੀ ਮੂਰਤੀ ਦਾ ਉਦਘਾਟਨ

ਚੰਡੀਗੜ੍ਹ, 31 ਮਾਰਚ 2025: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਜ਼ਿਲ੍ਹਾ ਹਿਸਾਰ ਦੇ ਅਗਰੋਹਾ ਵਿਖੇ ਸਥਿਤ ਮੈਡੀਕਲ ਕਾਲਜ (Agroha Medical College) ਦੇ ਕੈਂਪਸ ‘ਚ ਮਹਾਰਾਜਾ ਅਗਰਸੇਨ ਜੀ ਦੀ ਸ਼ਾਨਦਾਰ ਮੂਰਤੀ ਦਾ ਉਦਘਾਟਨ ਕੀਤਾ ਅਤੇ ਕਾਲਜ ‘ਚ ਨਵੇਂ ਬਣੇ ਆਈਸੀਯੂ ਵਾਰਡ ਦਾ ਉਦਘਾਟਨ ਵੀ ਕੀਤਾ ਅਤੇ ਪੀਜੀ ਹੋਸਟਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਸਨ।

ਮਹਾਰਾਜਾ ਅਗਰਸੇਨ ਦੀ ਇੱਕ ਸ਼ਾਨਦਾਰ ਮੂਰਤੀ, 20 ਫੁੱਟ ਉੱਚੀ ਅਤੇ 800 ਕਿਲੋਗ੍ਰਾਮ ਵਜ਼ਨ ਵਾਲੀ, ਮਹਾਰਾਜਾ ਅਗਰਸੇਨ ਮੈਡੀਕਲ ਕਾਲਜ (Agroha Medical College)Maharaja Agrasen Medical College, ਅਗਰੋਹਾ ਵਿਖੇ ਬਣਾਈ ਗਈ ਹੈ। ਇਹ ਮੂਰਤੀ ਫਾਈਬਰ ਗਲਾਸ ਅਤੇ ਹਲਕੇ ਸਟੀਲ ਤੋਂ ਬਣਾਈ ਗਈ ਹੈ ਅਤੇ ਇਸਦੀ ਕੀਮਤ ਲਗਭਗ 2 ਕਰੋੜ ਰੁਪਏ ਹੈ। ਮੂਰਤੀ ਦੇ ਹੇਠਾਂ 10 ਫੁੱਟ ਉੱਚਾ ਪਲੇਟਫਾਰਮ ਬਣਾਇਆ ਗਿਆ ਹੈ, ਜੋ ਇਸਦੀ ਸ਼ਾਨ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦਾ ਹੈ। ਮਹਾਰਾਜਾ ਅਗਰਸੇਨ ਦੀ ਇਸ ਮੂਰਤੀ ਦੇ ਉਦਘਾਟਨ ਨਾਲ ਇਸ ਖੇਤਰ ‘ਚ ਇੱਕ ਨਵੀਂ ਇਤਿਹਾਸਕ ਪਛਾਣ ਸਥਾਪਤ ਹੋਵੇਗੀ।

ਮਹਾਰਾਜਾ ਅਗਰਸੇਨ ਮੈਡੀਕਲ ਐਜੂਕੇਸ਼ਨ ਐਂਡ ਸਾਇੰਟਿਫਿਕ ਰਿਸਰਚ ਸੋਸਾਇਟੀ ਅਗਰੋਹਾ ਦੀ ਸਥਾਪਨਾ 8 ਅਪ੍ਰੈਲ, 1988 ਨੂੰ ਹੋਈ ਸੀ। ਸੰਸਥਾ ਦੇ ਸੰਸਥਾਪਕ ਪ੍ਰਧਾਨ ਸਵ. ਓ.ਪੀ. ਜਿੰਦਲ ਦਾ ਸੁਪਨਾ ਇਸਨੂੰ ਡਾਕਟਰੀ ਖੇਤਰ ‘ਚ ਉੱਤਮਤਾ ਦਾ ਕੇਂਦਰ ਬਣਾਉਣਾ ਸੀ। ਅੱਜ ਇਹ ਸੰਸਥਾ ਮਰੀਜ਼ਾਂ ਨੂੰ ਉੱਚ ਪੱਧਰੀ ਡਾਕਟਰੀ ਸੇਵਾਵਾਂ ਦੇ ਨਾਲ-ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ।

ਅੱਜ ਉਦਘਾਟਨ ਕੀਤਾ ਗਿਆ ਨਵਾਂ ਬਣਿਆ ਆਈਸੀਯੂ ਆਧੁਨਿਕ ਮੈਡੀਕਲ ਉਪਕਰਣਾਂ ਨਾਲ ਲੈਸ ਹੈ। ਇਸ ਨਾਲ ਗੰਭੀਰ ਮਰੀਜ਼ਾਂ ਨੂੰ ਜਲਦੀ ਅਤੇ ਵਧੀਆ ਇਲਾਜ ਮਿਲੇਗਾ। ਇਸ ਆਈਸੀਯੂ ਬਲਾਕ ‘ਚ 32 ਬਿਸਤਰੇ ਹਨ ਅਤੇ ਇਸਦੀ ਉਸਾਰੀ ‘ਚ 3.5 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਤੋਂ ਇਲਾਵਾ, ਪੀਜੀ ਹੋਸਟਲ ਦੇ ਨੀਂਹ ਪੱਥਰ ਰੱਖਣ ਨਾਲ, ਮੈਡੀਕਲ ਵਿਦਿਆਰਥੀਆਂ ਨੂੰ ਵਿਸਤ੍ਰਿਤ ਰਿਹਾਇਸ਼ੀ ਸਹੂਲਤਾਂ ਮਿਲਣਗੀਆਂ।

Read More: CM ਨਾਇਬ ਸਿੰਘ ਸੈਣੀ ਵੱਲੋਂ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ 2 ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

Scroll to Top