July 6, 2024 6:47 pm
Rajnath Singh

ਲੇਹ-ਲੱਦਾਖ ‘ਚ ਫੌਜੀ ਜਵਾਨਾਂ ਨਾਲ ਹੋਲੀ ਮਨਾਉਣ ਪਹੁੰਚੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ

ਚੰਡੀਗੜ੍ਹ, 24 ਮਾਰਚ 2024: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਫੌਜੀਆਂ ਨਾਲ ਹੋਲੀ ਮਨਾਉਣ ਲਈ ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਦੇ ਲੇਹ ਪਹੁੰਚੇ। ਲੇਹ ਹਵਾਈ ਅੱਡੇ ‘ਤੇ ਲੱਦਾਖ ਦੇ ਲੈਫਟੀਨੈਂਟ ਗਵਰਨਰ ਬੀਡੀ ਮਿਸ਼ਰਾ ਅਤੇ ਪ੍ਰਸ਼ਾਸਨ ਅਤੇ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਰੱਖਿਆ ਮੰਤਰੀ ਦਾ ਸਵਾਗਤ ਕੀਤਾ। ਰਾਜਨਾਥ ਸਿੰਘ ਦੇ ਨਾਲ ਸੈਨਾ ਮੁਖੀ ਮਨੋਜ ਪਾਂਡੇ ਵੀ ਪਹੁੰਚੇ ਹਨ।

ਰੱਖਿਆ ਮੰਤਰੀ (Rajnath Singh) ਨੇ ਲੇਹ ਦੇ ‘ਹਾਲ ਆਫ ਫੇਮ’ ਵਿਖੇ ਦੇਸ਼ ਦੀ ਰੱਖਿਆ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਸੈਨਿਕਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਫੌਜੀਆਂ ਨਾਲ ਹੋਲੀ ਮਨਾਈ। ਅਜਿਹੇ ‘ਚ ਰੱਖਿਆ ਮੰਤਰੀ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਇੱਥੇ ਪੁੱਜੇ। ਹੋਲੀ ਦਾ ਤਿਉਹਾਰ ਮਨਾਉਂਦੇ ਹੋਏ ਜਵਾਨਾਂ ਨੇ ਗੁਲਾਲ ਲਗਾਇਆ ਅਤੇ ਇੱਕ ਦੂਜੇ ਨੂੰ ਮਠਿਆਈਆਂ ਵੀ ਖਿਲਾਈਆਂ।

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਐਤਵਾਰ ਨੂੰ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਵਿਖੇ ਸੈਨਿਕਾਂ ਨਾਲ ਹੋਲੀ ਮਨਾਉਣ ਵਾਲੇ ਸਨ। ਪਰ ਮੌਸਮ ਵਿੱਚ ਬਦਲਾਅ ਕਾਰਨ ਉਨ੍ਹਾਂ ਨੂੰ ਆਪਣਾ ਸਿਆਚਿਨ ਦੌਰਾ ਬਦਲਣਾ ਪਿਆ।