ਦਿੱਲੀ, 24 ਫਰਵਰੀ 2026: ਕੇਂਦਰੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਦਫ਼ਤਰ, ਸੇਵਾ ਤੀਰਥ ‘ਚ ਆਪਣੀ ਪਹਿਲੀ ਕੇਂਦਰੀ ਕੈਬਿਨਟ ਬੈਠਕ ਕੀਤੀ। ਕੁੱਲ ₹12,236 ਕਰੋੜ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੈਬਿਨਟ ਬੈਠਕ ਨੇ ਕੁੱਲ ਅੱਠ ਫੈਸਲੇ ਲਏ, ਜਿਨ੍ਹਾਂ ‘ਚ ਮੱਧ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ‘ਚ ਤਿੰਨ ਰੇਲਵੇ ਪ੍ਰੋਜੈਕਟ ਸ਼ਾਮਲ ਹਨ।
ਕੈਬਿਨਟ ਬੈਠਕ ਨੇ ਕੇਰਲ ਸਰਕਾਰ ਦੇ ਰਾਜ ਦਾ ਨਾਮ ਬਦਲ ਕੇ “ਕੇਰਲਮ” ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ। ਅਪ੍ਰੈਲ-ਮਈ ਵਿੱਚ ਕੇਰਲ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਉਮੀਦ ਹੈ। ਕੈਬਨਿਟ ਦੀ ਪ੍ਰਵਾਨਗੀ ਤੋਂ ਬਾਅਦ, ਰਾਸ਼ਟਰਪਤੀ ਹੁਣ “ਕੇਰਲ (ਨਾਮ ਬਦਲਣਾ) ਬਿੱਲ, 2026” ਨੂੰ ਸੰਵਿਧਾਨ ਦੇ ਅਨੁਛੇਦ 3 ਦੇ ਤਹਿਤ ਰਾਏ ਲਈ ਕੇਰਲ ਵਿਧਾਨ ਸਭਾ ਨੂੰ ਭੇਜਣਗੇ।
ਵਿਧਾਨ ਸਭਾ ਦੀ ਰਾਏ ਪ੍ਰਾਪਤ ਕਰਨ ਤੋਂ ਬਾਅਦ, ਸਰਕਾਰ ਸੰਸਦ ‘ਚ ਬਿੱਲ ਪੇਸ਼ ਕਰੇਗੀ। ਸੰਸਦ ਦੇ ਪਾਸ ਹੋਣ ‘ਤੇ ਰਾਜ ਦਾ ਨਾਮ ਅਧਿਕਾਰਤ ਤੌਰ ‘ਤੇ ਕੇਰਲਮ ‘ਚ ਬਦਲ ਜਾਵੇਗਾ। ਕੇਰਲ ਵਿਧਾਨ ਸਭਾ ਨੇ 24 ਜੂਨ, 2024 ਨੂੰ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਸੀ।
ਆਖਰੀ ਕੈਬਨਿਟ ਬੈਠਕ 13 ਫਰਵਰੀ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੇ ਸਾਊਥ ਬਲਾਕ ਦਫ਼ਤਰ ‘ਚ ਹੋਈ ਸੀ। ਇਸ ਤੋਂ ਬਾਅਦ, ਪੀਐਮਓ ਨੂੰ ਨਵੇਂ ਦਫ਼ਤਰ ‘ਚ ਤਬਦੀਲ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਦਾ ਦਫ਼ਤਰ 1947 ਤੋਂ ਸਾਊਥ ਬਲਾਕ ‘ਚ ਹੈ। ਇਹ ਇਮਾਰਤ ਲਗਭੱਗ 78 ਸਾਲਾਂ ਤੋਂ ਦੇਸ਼ ‘ਚ ਸੱਤਾ ਦਾ ਕੇਂਦਰ ਰਹੀ ਹੈ। ਸੇਵਾ ਤੀਰਥ ਕੰਪਲੈਕਸ ‘ਚ ਤਿੰਨ ਇਮਾਰਤਾਂ ਹਨ |
Read More: ਯੂਥ ਕਾਂਗਰਸ ਪ੍ਰਧਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਭੜਕੇ ਰਾਹੁਲ ਗਾਂਧੀ




