ਮੋਹਾਲੀ, 10 ਅਕਤੂਬਰ, 2023: ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ (Mohali) ਜ਼ਿਲ੍ਹੇ ਦੇ ਬਲਟਾਣਾ ਵਿੱਚ ਦੇਰ ਰਾਤ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਕਰੀਬ 8 ਤੋਂ 10 ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਪੁਲਿਸ ਸੂਤਰਾਂ ਮੁਤਾਬਕ ਇਸ ਘਟਨਾ ਵਿੱਚ ਤਿੰਨ ਜਣੇ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬਲਟਾਣਾ ਦੇ ਹਰ ਮਿਲਾਪ ਨਗਰ ‘ਚ ਕਬਾੜ ਦੀ ਦੁਕਾਨ ‘ਤੇ ਕੁਝ ਨੌਜਵਾਨ ਬੈਠੇ ਸਨ ਕਿ ਪਿੱਛੇ ਤੋਂ ਆਏ 8 ਤੋਂ 10 ਨੌਜਵਾਨਾਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ | ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ |
ਜਨਵਰੀ 19, 2025 5:58 ਬਾਃ ਦੁਃ