ਚੰਡੀਗੜ੍ਹ, 6 ਜਨਵਰੀ 2024: ਪੰਜਾਬੀ ਗਾਇਕ ਸਤਵਿੰਦਰ ਬੁੱਗਾ (Satwinder Bugga) ਅਤੇ ਉਸਦੇ ਭਰਾ ਦਵਿੰਦਰ ਭੋਲਾ ਦਾ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ, 23 ਦਸੰਬਰ ਨੂੰ ਇਹਨਾਂ ਦੋਵੇਂ ਭਰਾਵਾਂ ਦੇ ਝਗੜੇ ਦੌਰਾਨ ਦਵਿੰਦਰ ਭੋਲਾ ਦੀ ਘਰਵਾਲੀ ਅਮਰਜੀਤ ਕੌਰ ਦੀ ਮੌਤ ਹੋ ਗਈ, ਜਿਸ ਤੇ ਦਵਿੰਦਰ ਭੋਲਾ ਨੇ ਆਪਣੀ ਘਰਵਾਲੀ ਦੀ ਮੌਤ ਦਾ ਜ਼ਿੰਮੇਵਾਰ ਕਥਿਤ ਤੌਰ ‘ਤੇ ਸਤਵਿੰਦਰ ਬੁੱਗਾ ਨੂੰ ਦੱਸਿਆ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ |
ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਭੋਲਾ ਨੇ ਆਪਣੀ ਘਰਵਾਲੀ ਦਾ ਸਸਕਾਰ ਤੱਕ ਨਹੀਂ ਕੀਤਾ ਅਤੇ ਹਾਈਕੋਰਟ ਪਹੁੰਚ ਕੀਤੀ, ਜਿਸ ‘ਤੇ ਹਾਈਕੋਰਟ ਨੇ ਅਮਰਜੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਇਕ ਟੀਮ ਦਾ ਗਠਨ ਕਰ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ, ਜਿਸ ‘ਤੇ ਫ਼ਤਹਿਗੜ੍ਹ ਸਾਹਿਬ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਲਗਭਗ 14 ਦਿਨਾਂ ਬਾਅਦ ਅੱਜ ਅਮਰਜੀਤ ਕੌਰ ਦਾ ਪੋਸਟਮਾਰਟਮ ਹੋ ਰਿਹਾ ਹੈ ਅਤੇ ਪੋਸਟਮਾਰਟਮ ਹੋਣ ਤੋਂ ਬਾਅਦ ਅੰਤਿਮ ਸਸਕਾਰ ਕੀਤਾ ਜਾਵੇਗਾ।ਦੱਸ ਦਈਏ ਕਿ ਬੁੱਗਾ (Satwinder Bugga) ਅਤੇ ਉਸਦੇ ਭਰਾ ਦਵਿੰਦਰ ਭੋਲਾ ਦੇ ਵਿਚਾਲੇ ਜਮੀਨੀ ਵਿਵਾਦ ਪਿਛਲੇ ਕਾਫੀ ਸਮੇਂ ਤੋਂ ਸ਼ੋਸ਼ਲ ਮੀਡੀਆ ਉੱਤੇ ਵੀ ਸੁਰਖਿਆ ਵਿੱਚ ਰਿਹਾ ਹੈ