ਗੁਰਦਾਸਪੁਰ, 25 ਦਸੰਬਰ 2023: ਚੰਗੇ ਭਵਿੱਖ ਅਤੇ ਰੁਜ਼ਗਾਰ ਦੀ ਭਾਲ ‘ਚ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਪਰ ਓਥੇ ਕਿਸੇ ਅਣਸੁਖਾਵੀਂ ਘਟਨਾ ਕਾਰਨ ਜਣਿਆਂ ਦੀ ਮੌਤ ਹੋ ਜਾਂਦੀ ਹੈ | ਇਸ ਦੌਰਾਨ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਨੌਜਵਾਨ ਤਲਵਿੰਦਰ ਸਿੰਘ (35 ਸਾਲ) ਜੋ 2009 ਵਿੱਚ ਇੰਗਲੈਂਡ (England ) ਗਿਆ ਸੀ ਅਤੇ ਹੁਣ ਉਸ ਦੇ ਪਰਿਵਾਰ ਨੂੰ ਸੁਨੇਹਾ ਮਿਲਿਆ ਕਿ ਉਥੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ |
ਇਹ ਨੌਜਵਾਨ 14 ਸਾਲ ਪਹਿਲਾਂ ਪੰਜਾਬ ਛੱਡ ਇੰਗਲੈਂਡ ਗਿਆ ਸੀ ਜਦਕਿ ਉਦੋਂ ਦਾ ਕਦੇ ਪਿੰਡ ਨਹੀਂ ਸੀ ਆਇਆ ਜਦਕਿ ਹੁਣ ਉਸਦੇ ਮੌਤ ਦੀ ਖ਼ਬਰ ਪਿੰਡ ਆਈ ਅਤੇ ਨੌਜਵਾਨ ਦਾ ਪਿਤਾ ਜੋ ਬਿਜਲੀ ਵਿਭਾਗ ਵਿੱਚ ਨੌਕਰੀ ਕਰਦਾ ਸੀ ਅਤੇ ਆਪਣੀ ਸਾਰੀ ਜਮਾਂ ਪੂੰਜੀ ਖਰਚ ਕਰ ਪੁੱਤ ਨੂੰ ਵਿਦੇਸ਼ (England) ਭੇਜਿਆ ਸੀ | ਪਰਿਵਾਰ ਮੁਤਾਬਕ 16 ਲੱਖ ਖਰਚ ਕਰ ਵਿਦੇਸ਼ ਭੇਜਿਆ ਸੀ ਤਾਂ ਜੋ ਉਸ ਦਾ ਭਵਿੱਖ ਬਣ ਜਾਵੇ ਅਤੇ ਪਿੱਛੇ ਵੀ ਘਰ ਦੇ ਹਲਾਤ ਸੁਧਾਰ ਸਕਣ, ਪਰ 14 ਸਾਲ ਬਾਅਦ ਪੁੱਤ ਆਪ ਤਾਂ ਨਹੀਂ ਆਇਆ ਪਰ ਉਸਦੀ ਮੌਤ ਦਾ ਸੁਨੇਹਾ ਜ਼ਰੂਰ ਆ ਗਿਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪਰਿਵਾਰ ਪੁਕਾਰ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਕਿ ਉਸਦਾ ਚਿਹਰਾ ਆਖ਼ਰੀ ਵਾਰ ਵੇਖ ਸਕਣ ਅਤੇ ਉਸਦਾ ਅੰਤਿਮ ਸਸਕਾਰ ਕਰ ਸਕਣ |