July 5, 2024 1:56 am
ਪਨਗ੍ਰੈਨ ਵਿਭਾਗ

ਪਨਗ੍ਰੈਨ ਵਿਭਾਗ ਦੇ ਅਧਿਕਾਰੀਆਂ ਵਲੋਂ ਖੁਲ੍ਹੇ ਗੋਦਾਮਾਂ ‘ਚ ਅਚਨਚੇਤ ਚੈਕਿੰਗ, ਸੜ ਰਿਹੈ ਸਰਕਾਰੀ ਅਨਾਜ਼

ਚੰਡੀਗੜ੍ਹ, 17 ਮਾਰਚ 2023: ਜ਼ਿਲ੍ਹਾ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਇਲਾਕੇ ‘ਚ ਸਰਕਾਰੀ ਕਣਕ ਦੇ ਖੁਲ੍ਹੇ ਗੋਦਾਮਾਂ ‘ਚ ਸ਼ਿਕਾਇਤ ਮਿਲਣ ‘ਤੇ ਫ਼ੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਮੌਕੇ ‘ਤੇ ਪਹੁੰਚ ਚੈਕਿੰਗ ਕੀਤੀ ਗਈ | ਉਥੇ ਹੀ ਏਐਫਐਸਓ ਸੰਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਹਨਾਂ ਗੋਦਾਮਾਂ ‘ਚ ਕੋਈ ਵਿਭਾਗ ਤੋਂ ਬਾਹਰ ਵਾਲੇ ਲੋਕ ਗੋਦਾਮ ‘ਚ ਹਨ |

ਉਹਨਾਂ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਹੈ ਤਾਂ ਐਵੇਂ ਦਾ ਕੁਝ ਨਹੀਂ ਪਾਇਆ ਗਿਆ | ਲੇਕਿਨ ਖੁਲ੍ਹੇ ਅਸਮਾਨ ‘ਚ ਸਥਿਤ ਗੋਦਾਮ ‘ਚ ਵੱਡੀ ਮਾਤਰਾ ‘ਚ ਕਣਕ ਸੜ ਰਹੀ ਹੈ ਅਤੇ ਉਸਦੀ ਸਹੀ ਸਾਂਭ ਸੰਭਾਲ ਨਹੀਂ ਹੋ ਕੀਤੀ ਜਾ ਰਹੀ ਸੀ | ਜਿਸ ਨੂੰ ਲੈ ਕੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ | ਇਸ ਦੇ ਨਾਲ ਹੀ ਸਰਕਾਰੀ ਅਧਕਾਰੀ ਨੇ ਦੱਸਿਆ ਕਿ ਜੋ ਪਿੰਡਾਂ ‘ਚ ਸਰਕਾਰ ਦੀ ਸਸਤੇ ਅਤੇ ਮੁਫ਼ਤ ਰਾਸ਼ਨ ਦੀ ਸਹੂਲਤ ਤਹਿਤ ਕਣਕ ਦੀ ਸਪਲਾਈ ਕੀਤੀ ਜਾਂਦੀ ਹੈ | ਜਿਥੇ ਵੀ ਉਹਨਾਂ ਨੂੰ ਸ਼ਿਕਾਇਤ ਮਿਲ ਰਹੀ ਹੈ ਉਥੇ ਉਹ ਕਾਰਵਾਈ ਦੇ ਆਦੇਸ਼ ਦੇ ਰਹੇ ਹਨ |

ਪਨਗ੍ਰੈਨ ਵਿਭਾਗ

ਉਹਨਾਂ ਦੱਸਿਆ ਕਿ ਪਿਛਲੇ ਸਮੇ ‘ਚ ਕੁਝ ਨਜਾਇਜ਼ ਤੌਰ ‘ਤੇ ਸਰਕਾਰੀ ਅਨਾਜ ਖੁਰਦ-ਬੁਰਦ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਸਨ | ਜੋ ਅਨਾਜ ਦਾ ਟਰੱਕ ਕਾਬੂ ਕੀਤਾ ਗਿਆ ਸੀ ਅਤੇ ਉਸ ਮਾਮਲੇ ਚ ਪੁਲਿਸ ਸ਼ਿਕਾਇਤ ਵੀ ਹੋਈ ਸੀ ਅਤੇ ਉਹ ਟਰੱਕ ਕਬਜ਼ੇ ‘ਚ ਹੈ ਅਤੇ ਤਫਤੀਸ਼ ਜਾਰੀ ਹੈ |