July 4, 2024 9:25 pm
Apprentice Linemen Union

ਆਪਣੀ ਮੰਗਾਂ ਨੂੰ ਲੈ ਕੇ ਹਾਈ ਵੋਲਟੇਜ ਟਾਵਰ ‘ਤੇ ਚੜੇ ਬੇਰੁਜ਼ਗਾਰ ਅਪ੍ਰੈਂਟਿਸ ਲਾਈਨਮੈਨ, ਪੰਜਾਬ ਸਰਕਾਰ ਖ਼ਿਲਾਫ ਕੀਤੀ ਨਾਅਰੇਬਾਜ਼ੀ

ਪਟਿਆਲਾ 20 ਸਤੰਬਰ 2022: ਪਟਿਆਲਾ ਬਿਜਲੀ ਬੋਰਡ ਦਫ਼ਤਰ ਦੇ ਬਾਹਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਬੇਰੁਜ਼ਗਾਰ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਦਾ ਧਰਨਾ ਲਗਾਤਾਰ ਜਾਰੀ ਹੈ |

ਇਸ ਯੂਨੀਅਨ ਨੇ ਅੱਜ 6 ਮੈਂਬਰ ਆਪਣੇ ਹੱਕ ਲੈਣ ਲਈ ਮੌਤ ਦੇ ਮੂੰਹ ਵਿਚ ਪਹੁੰਚ ਚੁੱਕੇ ਹਨ, ਅਪਰੈਂਟਿਸ ਲਾਈਨਮੈੱਨ ਯੂਨੀਅਨ ਦੇ ਇਹ ਆਗੂ ਅੱਜ ਸਵੇਰੇ ਪਟਿਆਲਾ ਸੰਗਰੂਰ ਰੋਡ ‘ਤੇ ਪਿੰਡ ਭੇਡਪੁਰਾ ਦੇ ਨਜ਼ਦੀਕ ਹਾਈ ਵੋਲਟੇਜ ਵਾਲੇ ਵੱਡੇ ਖੰਭਿਆਂ ‘ਤੇ ਜਾ ਚੜ੍ਹੇ ਅਤੇ ਇਸ ਯੂਨੀਅਨ ਦੇ ਬਾਕੀ ਮੈਂਬਰ ਇਸ ਟਾਵਰ ਦੇ ਹੇਠਾਂ ਬੈਠ ਕੇ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ।

ਦੱਸ ਦੇਈਏ ਕਿ ਯੂਨੀਅਨ ਦੇ ਇਹ ਆਗੂ ਪਟਿਆਲਾ ਸੰਗਰੂਰ ਰੋਡ ‘ਤੇ ਪਿੰਡ ਭੇਡਪੂਰਾ ਬੱਸ ਅੱਡੇ ਦੇ ਨਜ਼ਦੀਕ ਤੋਂ ਲੰਘਦੇ ਟਾਵਰ ਨੰਬਰ 311 ਤੇ’ ਜਾ ਚੜ੍ਹੇ ਹਨ ਅਤੇ ਇਸ ਟਾਵਰ ਤੋਂ ਹਾਈ ਵੋਲਟੇਜ ਬਿਜਲੀ ਲੰਘ ਰਹੀ ਹੈ | ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ, ਪਰ ਪੰਜਾਬ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਜਦੋਂ ਤਕ ਸਰਕਾਰ ਉਨ੍ਹਾਂ ਦੀ ਮੰਗ ਨਹੀਂ ਮੰਨ ਲੈਂਦੀ ਉਦੋਂ ਤੱਕ ਉਹ ਇਸ ਟਾਵਰ ਤੋਂ ਥੱਲੇ ਨਹੀਂ ਆਉਣਗੇ |