July 7, 2024 1:50 pm
Pakistan

ਅਮਰੀਕੀ ਦਬਾਅ ਹੇਠ ਪਾਕਿਸਤਾਨ ਨੇ ਈਰਾਨ ਨਾਲ ਅਰਬਾਂ ਡਾਲਰ ਦਾ ਗੈਸ ਪਾਈਪਲਾਈਨ ਪ੍ਰਾਜੈਕਟ ਰੋਕਿਆ

ਚੰਡੀਗੜ੍ਹ, 07 ਅਗਸਤ 2023: ਪਾਕਿਸਤਾਨ (Pakistan) ਨੇ ਈਰਾਨ ਨਾਲ ਅਰਬਾਂ ਡਾਲਰ ਦੇ ਗੈਸ ਪਾਈਪਲਾਈਨ ਸੌਦੇ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਇਹ ਫੈਸਲਾ ਅਮਰੀਕਾ ਦੇ ਦਬਾਅ ਕਾਰਨ ਲਿਆ ਹੈ। ਦੱਸ ਦਈਏ ਕਿ ਈਰਾਨ ਨਾਲ ਗੈਸ ਪਾਈਪਲਾਈਨ ਪ੍ਰੋਜੈਕਟ ਤੋਂ ਪਾਕਿਸਤਾਨ ਨੂੰ ਸਸਤੀ ਗੈਸ ਮਿਲਣੀ ਸੀ ਪਰ ਈਰਾਨ ਦੇ ਪਰਮਾਣੂ ਪ੍ਰੋਗਰਾਮ ‘ਤੇ ਅਮਰੀਕੀ ਪਾਬੰਦੀਆਂ ਕਾਰਨ ਪਾਕਿਸਤਾਨ ਨੇ ਫਿਲਹਾਲ ਇਸ ਪ੍ਰੋਜੈਕਟ ਤੋਂ ਪਿੱਛੇ ਹਟ ਗਿਆ ਹੈ। ਪਾਕਿਸਤਾਨ ਦੇ ਪੈਟਰੋਲੀਅਮ ਰਾਜ ਮੰਤਰੀ ਮੁਸਾਦਿਕ ਮਲਿਕ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਇੱਕ ਲਿਖਤੀ ਜਵਾਬ ਵਿੱਚ ਈਰਾਨ ਨਾਲ ਗੈਸ ਪਾਈਪਲਾਈਨ ਸਮਝੌਤੇ ਤੋਂ ਬਾਹਰ ਹੋਣ ਦੀ ਜਾਣਕਾਰੀ ਦਿੱਤੀ।

ਪਾਕਿਸਤਾਨ ਇਨ੍ਹੀਂ ਦਿਨੀਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ‘ਚ ਪਾਕਿਸਤਾਨੀ ਸਰਕਾਰ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨਾਲ ਤਿੰਨ ਅਰਬ ਡਾਲਰ ਦੇ ਕਰਜ਼ੇ ਲਈ ਗੱਲਬਾਤ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਆਈਐਮਐਫ ਨਾਲ ਸੌਦੇ ਵਿੱਚ ਕੋਈ ਦਿੱਕਤ ਨਾ ਆਵੇ, ਇਸ ਲਈ ਪਾਕਿਸਤਾਨ ਨੇ ਈਰਾਨ ਗੈਸ ਪਾਈਪਲਾਈਨ ਪ੍ਰਾਜੈਕਟ ਤੋਂnternational Monetary Fund ਹੱਥ ਪਿੱਛੇ ਖਿੱਚ ਲਿਆ ਹੈ। ਪਹਿਲਾਂ ਭਾਰਤ ਵੀ ਇਸ ਗੈਸ ਪਾਈਪਲਾਈਨ ਪ੍ਰਾਜੈਕਟ ਵਿੱਚ ਸ਼ਾਮਲ ਸੀ ਪਰ ਬਾਅਦ ਵਿੱਚ ਭਾਰਤ ਇਸ ਸੌਦੇ ਤੋਂ ਬਾਹਰ ਹੋ ਗਿਆ।

ਪਾਕਿਸਤਾਨੀ (Pakistan) ਮੀਡੀਆ ਨੇ ਦੱਸਿਆ ਹੈ ਕਿ ‘ਬਾਹਰੀ ਦਬਾਅ’ ਕਾਰਨ ਇਸਲਾਮਾਬਾਦ ਨੇ ਈਰਾਨ ਗੈਸ ਪਾਈਪਲਾਈਨ ਪ੍ਰਾਜੈਕਟ ‘ਤੇ ਰੋਕ ਲਗਾ ਦਿੱਤੀ ਹੈ। ਪਾਕਿਸਤਾਨ ਉਦੋਂ ਤੱਕ ਇਸ ਪ੍ਰਾਜੈਕਟ ਨੂੰ ਅੱਗੇ ਨਹੀਂ ਵਧਾ ਸਕੇਗਾ ਜਦੋਂ ਤੱਕ ਈਰਾਨ ਨੂੰ ਅਮਰੀਕੀ ਪਾਬੰਦੀਆਂ ਤੋਂ ਰਾਹਤ ਨਹੀਂ ਮਿਲਦੀ ਜਾਂ ਅਮਰੀਕਾ ਚੁੱਪਚਾਪ ਪਾਕਿਸਤਾਨ ਨੂੰ ਆਪਣੀ ਮਨਜ਼ੂਰੀ ਨਹੀਂ ਦੇ ਦਿੰਦਾ। ਪਾਕਿਸਤਾਨ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ ‘ਚ ਇਰਾਨ-ਪਾਕਿਸਤਾਨ ਗੈਸ ਪਾਈਪਲਾਈਨ ਦਾ ਕੰਮ ਰੁਕਣਾ ਉਸ ਲਈ ਵੱਡਾ ਝਟਕਾ ਹੈ।