July 4, 2024 11:52 pm
voter awareness camp

ਸਵੀਪ ਪ੍ਰੋਗਰਾਮ ਤਹਿਤ ਸਿੱਖਿਆ ਵਿਭਾਗ ਵੱਲੋਂ ਵੋਟਰ ਜਾਗਰੂਕਤਾ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ 4 ਮਈ 2024: ਚੋਣ ਕਮਿਸ਼ਨ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ -ਕਮ -ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਵੀਪ ਟੀਮ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਵੀਪ ਨੋਡਲ ਅਫਸਰ- ਕਮ-ਉਪ ਜ਼ਿਲ੍ਹਾ ਸਿੱਖਿਆ ਅਫਸਰ ਕਪਿਲ ਸ਼ਰਮਾ, ਸਹਾਇਕ ਸਵੀਪ ਨੋਡਲ ਅਫਸਰ ਰਜੀਵ ਛਾਬੜਾ(ਪ੍ਰਿੰਸੀਪਲ ਸਸਸਸ ਲੰਬੀ) ਰਾਜ ਕੁਮਾਰ(ਅੰਗਰੇਜ਼ੀ ਲੈਕਚਰਾਰ) ਰਮਨਦੀਪ ਸਿੰਘ (ਕੰਪਿਊਟਰ ਫੈਕਲਟੀ) ਵੱਲੋਂ ਅਗਾਮੀ ਲੋਕ ਸਭਾ ਚੋਣਾਂ ਸੰਬੰਧੀ ਬਿਰਧ ਆਸ਼ਰਮ ਅਤੇ ਪ੍ਰਯਾਸ ਟੂ ਉਜਾਲਾ ਵੈਲਫੇਅਰ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਹੇ ਵੋਟਰਾ ਨੂੰ ਸੈਮੀਨਾਰ ਦੌਰਾਨ ਜਾਗਰੂਕ (voter awareness camp) ਕੀਤਾ ਗਿਆ ।

ਇਹਨਾਂ ਸੈਮੀਨਾਰਜ਼ ਵਿੱਚ ਮੌਜੂਦ ਸਾਰੇ ਹੀ ਵੋਟਰਾਂ ਨੂੰ ਵੋਟਾਂ ਦੀ ਮਹੱਤਤਾ (voter awareness camp) ਬਾਰੇ ਦੱਸਿਆ ਗਿਆ ਅਤੇ ਵੋਟਾਂ ਵਿੱਚ ਬਿਨਾਂ ਕਿਸੇ ਡਰ , ਭੈਅ ਅਤੇ ਲਾਲਚ ਤੋਂ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਸਵੀਪ ਟੀਮ ਦੇ ਮੈਂਬਰ ਹਾਜ਼ਰ ਸਨ