July 6, 2024 7:42 pm
Derabassi

ਸਰਕਾਰੀ ਕਾਲਜ ਡੇਰਾਬੱਸੀ ਵਲੋਂ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਤਹਿਤ ਪੋਸਟਰ ਮੇਕਿੰਗ, ਪੋਰਟਰੇਟ ਮੇਕਿੰਗ ਅਤੇ ਸਲੋਗਨ ਲਿੱਖਣ ਦੇ ਕਰਵਾਏ ਮੁਕਾਬਲੇ

ਐਸ.ਏ.ਐਸ.ਨਗਰ, 11 ਅਗਸਤ 2023: ਅੱਜ ਸਰਕਾਰੀ ਕਾਲਜ ਡੇਰਾਬੱਸੀ (Government College Derabassi) ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਾਮਨਾ ਗੁਪਤਾ ਦੀ ਯੋਗ ਅਗਵਾਈ ਹੇਠ ਕਾਲਜ ਦੇ ਫਾਈਨ ਆਰਟ ਵਿਭਾਗ ਅਤੇ ਐਨ.ਐਸ.ਐਸ ਕਮੇਟੀ ਵਲੋਂ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਦੇ ਤਹਿਤ ਆਜ਼ਾਦੀ ਦੇ 75ਵੇਂ ਮਹਾਂਉਤਸਵ ਨੂੰ ਸਮਰਪਿਤ ਪੋਸਟਰ ਮੇਕਿੰਗ ,ਪੋਰਟਰੇਟ ਮੇਕਿੰਗ ਅਤੇ ਸਲੋਗਨ ਲਿੱਖਣ ਦੇ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਬੀ. ਏ.ਭਾਗ ਤੀਜਾ ਦੇ ਵਿਦਿਆਰਥੀ ਅਰੁਣ ਕੁਮਾਰ ਨੇ ਪਹਿਲਾ ਸਥਾਨ ,ਗਗਨਦੀਪ ਕੌਰ ਬੀ. ਏ. ਭਾਗ ਦੂਜਾ ਨੇ ਦੂਜਾ ਸਥਾਨ,ਭਾਵਨਾ ਚੌਹਾਨ ਨੇ ਤੀਜਾ ਸਥਾਨ ਹਾਸਲ ਕੀਤਾ |

ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਕਾਮਨਾ ਗੁਪਤਾ ਅਤੇ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਦੁਆਰਾ ਇਨਾਮ ਦਿੱਤੇ ਗਏ, ਇਨ੍ਹਾਂ ਮੁਕਾਬਲਿਆਂ ਵਿੱਚ ਮੰਜੂ, ਮਨਪ੍ਰੀਤ ਸਿੰਘ ਅਤੇ ਆਰਤੀ ਨੂੰ ਹੌਂਸਲਾ ਅਫਜ਼ਾਈ ਇਨਾਮ ਵੀ ਦਿੱਤੇ ਗਏ। ਇਸ ਮੌਕੇ ਪ੍ਰਿੰਸੀਪਲ ਨੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਵੀਰਾਂ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਇਕ ਚੰਗੇ ਅਤੇ ਜਿੰਮੇਵਾਰ ਨਾਗਰਿਕ ਬਣਨ ਦਾ ਸੰਦੇਸ਼ ਦਿਤਾ,ਇਸ ਮੌਕੇ ਡਾ.ਸੁਜਾਤਾ ਕੌਸ਼ਲ,ਪ੍ਰੋਫੈਸਰ ਆਮੀ ਭੱਲਾ ਸ਼੍ਰੀਮਤੀ ਭੁਪਿੰਦਰ ਕੌਰ, ਪ੍ਰੋਫੈਸਰ ਨਵਜੋਤ ਕੌਰ, ਪ੍ਰੋਫੈਸਰ ਮੇਘਾ ਗੋਇਲ, ਪ੍ਰੋਫੈਸਰ ਕਿਰਨਦੀਪ ਕੌਰ, ਪ੍ਰੋਫੈਸਰ ਰਸ਼ਮੀ ਅਤੇ ਪ੍ਰੋਫੈਸਰ ਬੋਮਿੰਦਰ ਕੌਰ ਸ਼ਾਮਲ ਸਨ।