ਪਟਿਆਲਾ, 11ਦਸੰਬਰ 2023: ਪਟਿਆਲਾ ਸਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajit pal Kohli) ਨੇ ਅੱਜ ਆਪਣਾ ਫਰਜ ਸਮਝਦੇ ਹੋਏ ਨਗਰ ਨਿਗਮ ਪਟਿਆਲਾ ‘ਚ ਜਾ ਕੇ ਸਾਰੀਆਂ ਬ੍ਰਾਚਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਇਲਾਵਾ ਪਿਛਲੇ 3 ਦਿਨਾ ਤੋਂ ਚਲ ਰਹੀ ਸਫਾਈ ਸੇਵਕਾਂ ਦੀ ਹੜਤਾਲ ਸਮਾਪਤ ਕਰਵਾਈ। ਇਹ ਵੀ ਦੱਸਣਾ ਬਣਦਾ ਹੈ ਕੇ ਇਸ ਸਮੇਂ ਨਗਰ ਨਿਗਮ ਪਟਿਆਲਾ ਦੇ ਕਮਿਸਨਰ ਦੀ ਬਦਲੀ ਹੋਣ ਕਰਕੇ ਨਵੀਂ ਤਾਇਨਾਤੀ ਨਹੀਂ ਹੋਈ, ਜਦਕਿ ਜੁਆਇੰਟ ਕਮਿਸਨਰ ਛੁੱਟੀ ਤੇ ਚਲ ਰਹੇ ਹਨ, ਇਸ ਤੋਂ ਇਲਾਵਾ ਦੂਜੇ ਜੁਆਇਟ ਕਮਿਸਨਰ ਨੇ ਅਜੇ ਆਪਣਾ ਆਹੁਦਾ ਨਹੀਂ ਸੰਭਾਲਿਆ। ਇਸ ਲਈ ਨਿਗਮ ਦੇ ਕੰਮ ਪ੍ਰਭਾਵਿਤ ਨਾ ਹੋਣ ਅਤੇ ਲੋਕਾਂ ਦਾ ਕੋਈ ਵੀ ਕੰਮ ਨਾ ਰੁਕੇ ਸਹਿਰ ਵਿਚ ਸਫਾਈ ਪ੍ਰਬੰਧਨ ਪੂਰੀ ਤਰਾਂ ਦਰੁਸਤ ਰਹੇ, ਇਹ ਜਿੰਮੇਵਾਰੀ ਨਿਭਾਉਦੇਂ ਹੋਏ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਾਰੇ ਕੰਮ ਅਤੇ ਰੁਝੇਵੇਂ ਛੱਡ ਕੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿਸਾ ਨਿਰਦੇਸ ਵੀ ਜਾਰੀ ਕੀਤੇ।
ਅੱਜ ਜਿਉਂ ਹੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajit pal Kohli) ਨਗਰ ਨਿਗਮ ਪੁੱਜੇ ਤਾਂ ਸਭ ਤੋਂ ਪਹਿਲਾਂ ਉਨਾ ਨੇ ਸਹਿਰ ਦੀ ਸਫਾਈ ਵਿਵਸਥਾ ਸੰਚਾਰੂ ਰੂਪ ਨਾਲ ਚਲਾਉਣ ਦੇ ਮਕਸਦ ਨਾਲ ਸਫਾਈ ਸੇਵਕ ਯੂਨੀਅਨ ਆਗੂ ਸੁਨੀਲ ਬਿਡਲਾਨ ਅਤੇ ਉਨਾ ਦੇ ਹੋਰ ਸਾਥੀਆਂ ਨਾਲ ਤਾਲਮੇਲ ਕਰਕੇ ਸਫਾਈ ਮੁਲਾਜਮਾਂ ਦਾ ਆਪਸੀ ਮਨ ਮੁਟਾਵ ਦੂਰ ਕਰਵਾਇਆ। ਇਸ ਦੋਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਕੀਤੀ ਪਹਿਲ ਤੇ ਮੋਹਰ ਲਾਉਦੇਂ ਹੋਏ, ਸਫਾਈ ਸੇਵਕ ਯੂਨੀਅਨ ਨੇ ਆਪਣੀ ਹੜਤਾਲ ਵਾਪਿਸ ਲੈ ਲਈ ਅਤੇ ਤੁਰੰਤ ਪ੍ਰਭਾਵ ਨਾਲ ਆਪਣਾ ਕੰਮ ਸੁਰੂ ਕਰਨ ਦਾ ਐਲਾਨ ਕੀਤਾ। ਇਸ ਦੋਰਾਨ ਸਫਾਈ ਸੇਵਕ ਯੂਨੀਅਨ ਨੇ ਆਪਣੀਆ ਮੰਗਾ ਸਬੰਧੀ ਮੰਗ ਪੱਤਰ ਵੀ ਸੌਪਿਆ, ਜਿਸ ਵਿਚ ਡਾ. ਭੀਮਰਾੳ ਅੰਬੇਡਕਰ ਜੀ ਦਾ ਨਿਗਮ ਪਾਰਕ ਵਿਚ ਲੱਗਿਆ ਬੁੱਤ ਬਾਹਰ ਕੱਢਣ ਲਈ, ਭਗਵਾਨ ਵਾਲਮੀਕ ਚੌਂਕ ਬਣਾੳਣ, 500 ਸਫਾਈ ਸੇਵਕਾਂ ਦੀ ਭਰਤੀ ਕਰਨ, 8 ਸਾਲ ਤੋਂ ਰੁਕਿਆ ਪੀਅੇੈਫ ਜਾਰੀ ਕਰਵਾਉਣ ਵਰਗੀਆਂ ਮੰਗਾ ਨੂੰ ਉਭਾਰਿਆ।
ਇਸ ਦੋਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੇ ਪਟਿਆਲਾ ਮੇਰਾ ਆਪਣਾ ਸਹਿਰ ਹੈ, ਇਸ ਲਈ ਮੇਰੇ ਸਹਿਰ ਵਾਸੀਆਂ ਨੂੰ ਕੋਈ ਦਿੱਕਤ ਆਵੇ, ਇਹ ਕਦੇ ਵੀ ਬਰਦਾਸਤ ਨਹੀਂ ਹੋਏਗਾ। ਉਨਾ ਕਿਹਾ ਕੇ ਸਭ ਤੋਂ ਪਹਿਲਾਂ ਮੈਨੂੰ ਮੇਰੇ ਸਹਿਰ ਵਾਸੀ ਹਨ। ਇਸ ਲਈ ਮੈਨੂੰ ਪਟਿਆਲਾ ਦੀ ਸਫਾਈ ਸਬੰਧੀ 3 ਦਿਨਾ ਤੋਂ ਚਲ ਰਹੀ ਹੜਤਾਲ ਨਾਲ ਸਫਾਈ ਵਿਵਸਥਾ ਡਗਮਗਾਉਣ ਦੀ ਸੰਕਾ ਹੋਈ ਤਾਂ ਮੈਂ ਤੁਰੰਤ ਆਪਣਾ ਫਰਜ ਸਮਝਦੇ ਹੋਏ, ਇਸ ਮਸਲੇ ਦਾ ਹਲ ਪਹਿਲ ਦੇ ਆਧਾਰ ਤੇ ਕਰਨ ਦੀ ਲੋੜ ਸਮਝੀ।
ਵਿਧਾਇਕ ਨੇ ਸਮੂਹ ਸਫਾਈ ਯੂਨੀਅਨ ਆਗੂਆਂ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕੇ ਇਨਾ ਆਗੂਆਂ ਨੇ ਮੇਰੇ ਇਕ ਵਾਰ ਕਹਿਣ ਤੇ ਹੀ ਆਪਣਾ ਮਸਲਾ ਨਿਬੇੜ ਕੇ ਹੜਤਾਲ ਸਮਾਪਤ ਕਰ ਦਿੱਤੀ ਹੈ, ਇਸ ਲਈ ਮੈਂ ਸਮੁੱਚੀ ਯੂਨੀਅਨ ਦਾ ਧੰਨਵਾਦੀ ਹਾਂ। ਇਸ ਮੋਕੇ ਕਾਰਜਕਾਰੀ ਇੰਜੀਨੀਅਰ ਹਰਕਿਰਨ ਸਿੰਘ, ਕਾਰਜਕਾਰੀ ਇੰਜੀ. ਸਾਮ ਲਾਲ ਗੁਪਤਾ, ਸਕੱਤਰ ਸੁਨੀਲ ਮਹਿਤਾ, ਸੁਪਰਡੈਂਟ ਰਵਦੀਪ ਸਿੰਘ, ਪੀਏ ਹਰਸਪਾਲ ਸਿੰਘ ਸਮੇਤ ਨਗਰ ਨਿਗਮ ਦੇ ਸਮੂਹ ਬ੍ਰਾਂਚ ਹੈਡ ਤੋਂ ਇਲਾਵਾ ਸੁਨੀਲ ਬਿਡਲਾਨ ਯੂਨੀਅਨ ਪ੍ਰਧਾਨ, ਰਾਧਾ ਰਾਣੀ, ਸਮੀ ਕੁਮਾਰ, ਕਾਕਾ ਰਾਮ, ਵਿਨੋਦ ਕੁਮਾਰ ਸਮੇਤ ਯੁਨੀਅਨ ਆਗੂ ਮੋਜੂਦ ਸਨ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੇ ਮੈਂ ਤੁਹਾਡਾ ਆਪਣਾ ਹਾਂ ਜਦੋਂ ਵੀ ਕਿਸੇ ਨੂੰ ਕੋਈ ਲੋੜ ਮਹਿਸੂਸ ਹੋਵੇ ਤਾਂ ਮੈਨੂੰ ਨਿੱਜੀ ਤੋਰ ਤੇ ਵੀ ਫੋਨ ਕਰ ਸਕਦਾ ਹੈ। ਉਨਾ ਕਿਹਾ ਕੇ ਪਿਛਲੀਆਂ ਸਰਕਾਰਾਂ ਵਿਚ ਕੋਈ ਵਿਅਕਤੀ ਅਤੇ ਸਹਿਰ ਵਾਸੀ ਆਪਣੇ ਵਿਧਾÇਂੲਕ ਨੂੰ ਨਹੀਂ ਮਿਲ ਸਕਦਾ ਸੀ, ਪਰ ਹੁਣ ਅਜਿਹਾ ਨਹੀਂ ਹੈ, ਮੌਜੂਦਾ ਸਰਕਾਰ ਦੇ ਵਿਧਾਇਕ ਆਮ ਲੋਕਾਂ ਵਿਚੋਂ ਹਨ, ਜਦੋਂ ਮਰਜੀ ਲੋੜ ਪੈਣ ਤੇ ਮਿਲ ਸਕਦੇ ਹੋ ਅਤੇ ਫੋਨ ਕਰ ਸਕਦੇ ਹੋ। ਇਸ ਲਈ ਕਿਸੇ ਵੀ ਸਹਿਰ ਵਾਸੀ ਨਾਲ ਕੋਈ ਵਧੀਕੀ ਜਾਂ ਜਿਆਦਤੀ ਬਰਦਾਸਤ ਨਹੀਂ ਕੀਤੀ ਜਾਏਗੀ। ਉਨਾ ਅਫਸਰਸਾਹੀ ਨੂੰ ਵੀ ਕਿਹਾ ਕੇ ਲੋਕਾਂ ਦੇ ਕੰਮ ਪਹਿਲਾਂ ਹਨ, ਆਪਣੇ ਸਾਰੇ ਕੰਮ ਛੱਡ ਕੇ ਲੋਕਾਂ ਦੇ ਕੰਮ ਕੀਤੇ ਜਾਣ।
ਬਿਲਡਿੰਗ ਬ੍ਰਾਂਚ, ਇੰਜੀ. ਬ੍ਰਾਚ, ਹੈਲਥ ਬ੍ਰਾਂਚ ਤੇ ਸੇਨੀਟੇਸਨ ਬ੍ਰਾਂਚ ਨਾਲ ਕੀਤੀ ਮੀਟਿੰਗ
ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajit pal Kohli) ਨੇ ਇਸ ਦੋਰਾਨ ਨਗਰ ਨਿਗਮ ਪਟਿਆਲਾ ‘ਚ ਰੀਡ ਦੀ ਹੱਡੀ ਦਾ ਰੋਲ ਅਦਾ ਕਰਨ ਵਾਲੀਆਂ ਮੁੱਖ ਬ੍ਰਾਚਾਂ ਬਿਲਡਿੰਗ ਬ੍ਰਾਂਚ, ਇੰਜੀਨੀਅਰ ਬ੍ਰਾਂਚ, ਹੈਲਥ ਬ੍ਰਾਂਚ ਅਤੇ ਸੈਨੀਟੇਸਨ ਬ੍ਰਾਂਚ ਨਾਲ ਮੀਟਿੰਵ ਕੀਤੀ। ਇਸ ਦੋਰਾਨ ਵਿਧਾਇਕ ਨੇ ਕਿਹਾ ਕੇ ਆਮ ਲੋਕਾਂ ਦੀ ਸੁਣਵਾਈ ਕੀਤੀ ਜਾਵੇ। ਕੋਈ ਵੀ ਸਹਿਰ ਵਾਸੀ ਕਿਸੇ ਵੀ ਕੰਮ ਲਈ ਆਵੇ ਤਾਂ ਉਹ ਨਿਰਾਸ ਹੋ ਕੇ ਨਾ ਮੁੜੇ ਅਤੇ ਸਹਿਰ ਵਿਚ ਚਲ ਰਹੇ ਵਿਕਾਸ ਕਾਰਜ ਤੇਜੀ ਨਾਲ ਕੀਤੇ ਜਾਣ। ਉਨਾ ਕਿਹਾ ਕੇ ਸਹਿਰ ਵਿਚ ਸਫਾਈ ਮੁਹਿੰਮ ਨੂੰ ਹੋਰ ਤੇਜੀ ਨਾਲ ਅਮਲ ਵਿਚ ਲਿਆਦਾਂ ਜਾਵੇ ਤਾਂ ਕੇ ਜਿੰਨਾ ਇਲਾਕਿਆ ਵਿਚ 3 ਦਿਨਾ ਤੋਂ ਸਫਾਈ ਨਾਲ ਹੋਣ ਕਾਰਨ ਬਦਬੂ ਜਾਂ ਗੰਦਗੀ ਦਾ ਮਾਹੋਲ ਹੈ, ਜਾਂ ਫਿਰ ਲੋਕਾ ਨੂੰ ਦਿੱਕਤਾਂ ਆ ਰਹੀਆਂ ਹਨ, ਉਨਾ ਨੂੰ ਜਲਦੀ ਦੂਰ ਕੀਤਾ ਜਾਵੇ। ਨਗਰ ਨਿਗਮ ਦੇ ਕੰਮ ਤੋਂ ਕਿਸੇ ਵੀ ਸਹਿਰ ਵਾਸੀ ਨੂੰ ਕੋਈ ਪ੍ਰੇਸਾਨੀ ਨਾ ਹੋਵੇ।
ਲੋਕਾਂ ਦੇ ਫੋਨ ਨਾ ਚੁੱਕਣ ਵਾਲੇ ਅਧਿਕਾਰੀਆਂ ਨੂੰ ਵੀ ਤਾੜਨਾ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਮੁੱਚੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕੇ ਆਮ ਲੋਕਾਂ ਨਾਲ ਤਾਲਮੇਲ ਬਿਹਤਰ ਬਣਾਉਣ ਲਈ ਉਨਾ ਨਾਲ ਰਾਬਤਾ ਰੱਖਣਾ ਬਹੁਤ ਜਰੂਰੀ ਹੈ। ਇਸ ਲਈ ਜਦੋਂ ਕਿਸੇ ਦਾ ਕੋਈ ਫੋਨ ਆਵੇ ਤਾ ਚੁੱਕ ਕੇ ਉਸ ਦੀ ਸਿਕਾਇਤ ਸੁਣੋ ਅਤੇ ਮਸਲਾ ਹੱਲ ਕੀਤਾ ਜਾਵੇ। ਉਨਾ ਕਿਹਾ ਕੇ ਜਿਹੜੇ ਕਈ ਅਧਿਕਾਰੀ ਲੋਕਾਂ ਦਾ ਫੋਨ ਨਹੀਂ ਚੁਕਦੇ ਜਾਂ ਸੁਣ ਕੇ ਆਨਾਕਾਨੀ ਕਰਦੇ ਹਨ, ਅਜਿਹੇ ਅਧਿਕਾਰੀਆਂ ਦੀ ਸਿਕਾਇਤ ਆਉਣ ਤੇ ਵਿਭਾਗ ਨੂੰ ਲਿਖਿਆ ਜਾਏਗਾ। ਉਨਾ ਕਿਹਾ ਕੇ ਲੋਕਾਂ ਦੀ ਸੇਵਾ ਲੋਕਾਂ ਵਿਚ ਰਹਿ ਕੇ ਹੀ ਕੀਤੀ ਜਾ ਸਕਦੀ ਹੈ।