Meg Lanning

30 ਸਾਲ ਦੀ ਮੈਗ ਲੈਨਿੰਗ ਦੀ ਅਗਵਾਈ ‘ਚ ਆਸਟ੍ਰੇਲੀਆ ਨੇ ਜਿੱਤੇ 5 ਵਿਸ਼ਵ ਕੱਪ, ਕ੍ਰਿਕਟ ਦੀ ਸਭ ਤੋਂ ਵੱਡੀ ‘ਚਾਣਕਿਆ’!

ਚੰਡੀਗੜ੍ਹ 27 ਫਰਵਰੀ 2023: ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਇਕ ਵਾਰ ਫਿਰ ਵਿਸ਼ਵ ਟੀ-20 ਕੱਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਆਸਟ੍ਰੇਲੀਆ ਨੇ ਐਤਵਾਰ ਨੂੰ ਕੇਪਟਾਊਨ ‘ਚ ਦੱਖਣੀ ਅਫਰੀਕਾ ਖ਼ਿਲਾਫ਼ ਫਾਈਨਲ ਮੈਚ ‘ਚ ਮੈਗ ਲੈਨਿੰਗ (Meg Lanning) ਦੀ ਅਗਵਾਈ ‘ਚ 19 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਇਹ ਆਸਟਰੇਲੀਆ ਦਾ ਛੇਵਾਂ ਟੀ-20 ਵਿਸ਼ਵ ਕੱਪ ਹੈ, ਹੁਣ ਤੱਕ ਸਿਰਫ਼ 8 ਵਿਸ਼ਵ ਕੱਪ ਹੀ ਕਰਵਾਏ ਗਏ ਹਨ।

ਆਸਟ੍ਰੇਲੀਆ ਦੀ ਇਸ ਕਾਮਯਾਬੀ ਦਾ ਸਿਹਰਾ ਕਪਤਾਨ ਮੈਗ ਲੈਨਿੰਗ (Meg Lanning) ਨੂੰ ਦਿੱਤਾ ਜਾ ਰਿਹਾ ਹੈ, ਜਿਸ ਦੀ ਅਗਵਾਈ ‘ਚ ਟੀਮ ਨੇ 5 ਵਿਸ਼ਵ ਕੱਪ ਜਿੱਤੇ ਹਨ। ਇਨ੍ਹਾਂ ਵਿੱਚ ਚਾਰ ਟੀ-20 ਵਿਸ਼ਵ ਕੱਪ ਅਤੇ ਇੱਕ ਵਨਡੇ ਵਿਸ਼ਵ ਕੱਪ ਸ਼ਾਮਲ ਹੈ। ਨਾਲ ਹੀ ਉਨ੍ਹਾਂ ਦੀ ਅਗਵਾਈ ‘ਚ ਆਸਟ੍ਰੇਲੀਆ ਨੇ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ ਜਿੱਤਿਆ। ਹੈਰਾਨੀਜਨਕ ਗੱਲ ਇਹ ਹੈ ਕਿ ਚਾਹੇ ਪੁਰਸ਼ ਜਾਂ ਮਹਿਲਾ ਕ੍ਰਿਕਟ ਹੋਵੇ, ਅੱਜ ਤੱਕ ਕਿਸੇ ਵੀ ਕਪਤਾਨ ਨੇ ਇੰਨੇ ICC ਖ਼ਿਤਾਬ ਨਹੀਂ ਜਿੱਤੇ ਹਨ।

ਇਸ ਰਿਕਾਰਡ ਦੇ ਮਾਮਲੇ ‘ਚ ਮੈਗ ਲੈਨਿੰਗ ਨੇ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਅਤੇ ਭਾਰਤ ਦੇ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਆਸਟ੍ਰੇਲੀਆ ਨੇ ਰਿਕੀ ਪੋਂਟਿੰਗ ਦੀ ਅਗਵਾਈ ਵਿਚ 4 ਖ਼ਿਤਾਬ (2 ਵਿਸ਼ਵ ਕੱਪ, 2 ਚੈਂਪੀਅਨਜ਼ ਟਰਾਫੀ) ਜਿੱਤੇ ਹਨ, ਜਦਕਿ ਐੱਮ.ਐੱਸ. ਧੋਨੀ ਨੇ 3 ਖ਼ਿਤਾਬ (ਇਕ ਵਨਡੇ ਵਿਸ਼ਵ ਕੱਪ, ਇਕ ਟੀ-20 ਵਿਸ਼ਵ ਕੱਪ ਅਤੇ ਇਕ ਚੈਂਪੀਅਨਜ਼ ਟਰਾਫੀ) ਜਿੱਤੇ ਹਨ।

ਸਿਰਫ 30 ਸਾਲ ਦੀ ਉਮਰ ਵਿੱਚ ਹੈਰਾਨੀਜਨਕ

ਮੈਗ ਲੈਨਿੰਗ ਦੀ ਉਮਰ ਸਿਰਫ 30 ਸਾਲ ਹੈ ਅਤੇ ਉਹ ਨਾ ਸਿਰਫ ਕਪਤਾਨੀ ਦੇ ਮਾਮਲੇ ‘ਚ ਸਗੋਂ ਬੱਲੇਬਾਜ਼ੀ ਦੇ ਮਾਮਲੇ ‘ਚ ਵੀ ਕ੍ਰਿਕੇਟ ਦੀ ਦਿੱਗਜ ਖਿਡਾਰਨ ਹੈ। ਮੈਗ ਲੈਨਿੰਗ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ ‘ਚ 17 ਸੈਂਕੜੇ ਹਨ, ਜੋ ਕਿ ਇਕ ਰਿਕਾਰਡ ਹੈ। ਉਸ ਨੇ 15 ਵਨਡੇ ਸੈਂਕੜੇ ਅਤੇ 2 ਟੀ-20 ਸੈਂਕੜੇ ਲਗਾਏ ਹਨ।

ਮੈਗ ਲੈਨਿੰਗ ਦੇ ਕਰੀਅਰ ‘ਤੇ ਨਜ਼ਰ ਮਾਰੀਏ ਤਾਂ ਉਸ ਨੇ ਹੁਣ ਤੱਕ 103 ਵਨਡੇ ਮੈਚਾਂ ‘ਚ 53.13 ਦੀ ਔਸਤ ਨਾਲ 4602 ਦੌੜਾਂ ਬਣਾਈਆਂ ਹਨ। ਜਦਕਿ ਉਨ੍ਹਾਂ ਨੇ 132 ਟੀ-20 ਮੈਚਾਂ ‘ਚ 3405 ਦੌੜਾਂ ਬਣਾਈਆਂ ਹਨ, ਇਸ ਦੌਰਾਨ ਉਸ ਦੀ ਔਸਤ 36.22 ਰਹੀ ਹੈ। ਕਪਤਾਨੀ ਤੋਂ ਇਲਾਵਾ, ਉਸਨੇ ਇੱਕ ਖਿਡਾਰਨ ਦੇ ਤੌਰ ‘ਤੇ ਵਿਸ਼ਵ ਕੱਪ ਵੀ ਜਿੱਤਿਆ ਹੈ, ਇਸ ਤੋਂ ਇਲਾਵਾ ਉਸਨੇ ਆਈਸੀਸੀ ਦੇ ਸਾਰੇ ਵੱਡੇ ਪੁਰਸਕਾਰ ਜਿੱਤੇ ਹਨ।

ਮੈਗ ਲੈਨਿੰਗ ਦੀ ਅਗਵਾਈ ਵਿੱਚ ਜਿੱਤੇ ਵੱਡੇ ਖ਼ਿਤਾਬ:-

• ਰਾਸ਼ਟਰਮੰਡਲ ਖੇਡਾਂ 2022 – ਗੋਲਡ ਮੈਡਲ (ਕਪਤਾਨ)
• ਆਈਸੀਸੀ ਵਿਸ਼ਵ ਕੱਪ – 2013, 2022 (ਕਪਤਾਨ)
• ICC T20 ਵਿਸ਼ਵ ਕੱਪ – 2012, 2014, 2018, 2020, 2023 (ਆਖਰੀ 4 ਵਿੱਚ ਕਪਤਾਨ)

Scroll to Top