Child Marriage Free India

Punjab: ‘ਬਾਲ ਵਿਆਹ ਮੁਕਤ ਭਾਰਤ’ ਮੁਹਿੰਮ ਤਹਿਤ ਭਲਕੇ ਪੰਜਾਬ ਭਰ ‘ਚ ਚੁਕਾਈ ਜਾਵੇਗੀ ਸਹੁੰ

ਚੰਡੀਗੜ, 26 ਨਵੰਬਰ 2024: ਪੰਜਾਬ ਦੀ ਕੈਬਿਨਟ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਬਾਲ ਵਿਆਹ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਭਲਕੇ ਯਾਨੀ 27 ਨਵੰਬਰ ਨੂੰ ਪੰਜਾਬ ਭਰ ‘ਚ ‘ਬਾਲ ਵਿਆਹ ਮੁਕਤ ਭਾਰਤ’ (Child Marriage-Free India) ਮੁਹਿੰਮ ਤਹਿਤ ਵੈਬਕਾਸਟ ਲਿੰਕ ਰਾਹੀਂ ਸਹੁੰ ਚੁੱਕੀ ਜਾਵੇਗੀ।

ਡਾ: ਬਲਜੀਤ ਕੌਰ ਨੇ ਕਿਹਾ ਕਿ ਇਸ ਦਾ ਉਦੇਸ਼ ਪੰਜਾਬ ਭਰ ‘ਚ ਬਾਲ ਵਿਆਹ ਨੂੰ ਖ਼ਤਮ ਕਰਨਾ ਹੈ, ਉਨ੍ਹਾਂ ਨੇ ਮਹਿਲਾ ਸਵੈ-ਸਹਾਇਤਾ ਗਰੁੱਪਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਸਹਾਇਕਾਂ, ਏ.ਐਨ.ਐਮ., ਬਾਲ ਵਿਆਹ ਰੋਕਥਾਮ ਅਫਸਰ, ਸਥਾਨਕ ਭਾਈਚਾਰੇ ਦੇ ਆਗੂ, ਅਧਿਆਪਕ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ, ਪੰਚਾਇਤੀ ਰਾਜ ਸੰਸਥਾਵਾਂ, ਸ਼ਹਿਰੀ ਸਥਾਨਕ ਸੰਸਥਾਵਾਂ, PHC, ਡਾਕਟਰ, ਸਿਵਲ ਸੁਸਾਇਟੀ ਸੰਸਥਾਵਾਂ ਦੇ ਮੈਂਬਰ, ਰਾਜ ਅਤੇ ਜ਼ਿਲ੍ਹਾ ਬਾਰ ਕੌਂਸਲਾਂ, ਕਾਨੂੰਨੀ ਸੇਵਾਵਾਂ ਅਥਾਰਟੀਆਂ ਦੇ ਮੈਂਬਰ ਅਤੇ ਧਾਰਮਿਕ ਆਗੂ ਅਤੇ ਕਮਿਊਨਿਟੀ ਹੈਲਥ ਹੈਲਥ ਪ੍ਰੈਕਟੀਸ਼ਨਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ |

Read More: Caste Census: ਕਾਂਗਰਸ ਸਾਸ਼ਿਤ ਸੂਬਿਆਂ ‘ਚ ਕਰਾਂਗੇ ਜਾਤੀ ਜਨਗਣਨਾ: ਰਾਹੁਲ ਗਾਂਧੀ

ਡਾ: ਬਲਜੀਤ ਕੌਰ ਨੇ ਚੁਣੇ ਹੋਏ ਨੁਮਾਇੰਦਿਆਂ, ਸਿਹਤ ਕਰਮਚਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬਾਲ ਵਿਆਹ ਵਿਰੁੱਧ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਮੁਤਾਬਕ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਸਾਰੇ ਮਿਲ ਕੇ ਬਾਲ ਵਿਆਹ ਵਰਗੀ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹੋਵਾਂਗੇ।

Scroll to Top