ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਵਿਧਾਨ ਸਭਾ ਇਜਲਾਸ ਦੌਰਾਨ ਸਦਨ ਨੂੰ ਜਾਣਕਾਰੀ ਦਿੱਤੀ ਕਿ ਹਰਿਆਣਾ ਸਰਕਾਰ ਨੇ ਨਾਗਰਿਕਾਂ ਦੀ ਭਲਾਈ ਅਤੇ ਸਿਹਤ ਸੇਵਾਵਾਂ ਦੇ ਪ੍ਰਤੀ ਪੂਰੀ ਪ੍ਰਤੀਬੱਧਤਾ ਦਿਖਾਈ ਹੈ | ਜਿਸ ਦੇ ਚੱਲਦੇ ਅੱਜ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਹੋਈਆਂ ਹਨ। ਸਿਹਤ ਖੇਤਰ ਵਿਚ ਲਗਾਤਾਰ ਯਤਨਾਂ ਰਾਹੀਂ ਸਰਕਾਰ ਨੇ ਲੋਕਾਂ ਨੂੰ ਬਿਹਤਰ ਸਿਹਤ ਯਕੀਨੀ ਕਰਨ ਲਈ ਕਈ ਯੋਜਨਾਵਾਂ ਚਲਾਈਆਂ ਹਨ।
ਹਰਿਆਣਾ ਸਰਕਾਰ ਨੇ ਆਯੂਸ਼ਮਾਨ (Ayushman) ਭਾਰਤ ਚਿਰਾਯੂ ਹਰਿਆਣਾ ਯੋਜਨਾ ਦੇ ਤਹਿਤ ਕਮਜੋਰ ਵਰਗ ਦੇ ਲੋਕਾਂ ਨੂੰ ਫਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਦਾ ਯਤਨ ਕੀਤਾ ਹੈ। ਸੂਬਾ ਵਾਸੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਹਾਲ ਹੀ ਵਿਚ ਆਯੂਸ਼ਮਾਨ ਭਾਰਤ ਚਿਰਾਯੂ ਹਰਿਆਣਾ ਯੋਜਨਾ ਦਾ ਵਿਸਤਾਰ ਕੀਤਾ ਹੈ। ਹੁਣ ਇਸ ਯੋਜਨਾ ਤਹਿਤ 1.80 ਲੱਖ ਰੁਪਏ ਤੋਂ 3 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਇਲਾਜ ਦਾ ਲਾਭ ਮਿਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਯੋਜਨਾ ਤਹਿਤ 19 ਦਸੰਬਰ, 2023 ਤਕ ਕੁੱਲ 10048464 ਕਾਰਡ ਬਣਾਂਏ ਜਾ ਚੁੱਕੇ ਹਨ। ਸਾਲ 2011 ਦੀ ਸਮਾਜਿਕ ਆਰਥਕ ਅਤੇ ਜਾਤੀ ਮਰਦਮ ਸ਼ੁਮਾਰੀ ਦੇ ਡਾਟਾ ਦੇ ਤਹਿਤ 2889287 ਕਾਰਡ ਬਣਾਏ ਜਾ ਚੁੱਕੇ ਹਨ ਜਦੋਂ ਕਿ ਚਿਰਾਯੂ ਯੋਜਨਾ ਤਹਿਤ 7101289 ਕਾਰਡ ਅਤੇ ਚਿਰਾਯੂਵਿਸਤਾਰੀਕਰਣ ਯੋਜਨਾ ਦੇ ਤਹਿਤ 57888 ਕਾਰਡ ਬਣਾਏ ਗਏ ਹਨ। ਅੰਬਾਲਾ ਜਿਲ੍ਹਾ ਵਿਚ 442209 ਭਿਵਾਨੀ ਵਿਚ 559588, ਚਰਖੀ ਦਾਦਰੀ ਵਿਚ 217225, ਫਰੀਦਾਬਾਦ ਵਿਚ 406273, ਫਤਿਹਾਬਾਦ ਵਿਚ 456931 ਅਤੇ ਗੁਰੂਗ੍ਰਾਮ ਵਿਚ 319460 ਕਾਰਡ ਬਣੇ ਹਨ। ਹਿਸਾਰ ਵਿਚ 834401, ਝੱਚਰ ਵਿਚ 323222, ਜੀਂਦ ਵਿਚ 586597, ਕੈਥਲ ਵਿਚ 502953, ਕਰਨਾਲ ਵਿਚ 677047, ਕੁਰੂਕਸ਼ੇਤਰ ਵਿਚ 458021, ਮਹੇਂਦਰਗੜ੍ਹ ਵਿਚ 413866 ਅਤੇ ਮੇਵਾਤ ਵਿਚ 402735 ਆਯੂਸ਼ਮਾਨ ਕਾਰਡ ਬਣਾਏ ਗਏ ਹਨ। ਉੱਥੇ ਹੀ ਪਲਵਲ ਵਿਚ 402463, ਪੰਚਕੂਲਾ ਵਿਚ 154234, ਪਾਣੀਪਤ ਵਿਚ 546338, ਰਿਵਾੜੀ ਵਿਚ 309837, ਰੋਹਤਕ ਵਿਚ 366706, ਸਿਰਸਾ ਵਿਚ 569870 , ਸੋਨੀਪਤ ਵਿਚ 514119 ਅਤੇ ਯਮੁਨਾਨਗਰ ਜਿਲ੍ਹਾ ਵਿਚ 584372 ਕਾਰਡ ਬਣਾਏ ਗਏ ਹਨ।
ਵਰਨਣਯੋਗ ਹੈ ਕਿ ਕੇਂਦਰ ਸਰਕਾਰ ਦੀ ਆਯੂਸ਼ਮਾਨ (Ayushman) ਭਾਰਤ ਯੋਜਨਾ ਵਿਚ 1.20 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿਨ੍ਹਾਂ ਦਾ ਨਾਂਅ ਮਸਜਿਕ ਆਰਥਕ ਅਤੇ ਜਾਤੀ ਮਰਦਮਸ਼ੁਮਾਰੀ ਦੇ ਡਾਟਾ ਵਿਚ ਸੀ। ਹਰਿਆਣਾ ਸਰਕਾਰ ਨੈ ਵੱਧ ਤੋਂ ਵੱਧ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਦੇ ਉਦੇਸ਼ ਨਾਲ ਇਸ ਯੋਜਨਾ ਦਾ ਦਾਇਰਾ ਵਧਾਉਂਦੇ ਹੋਏ ਚਿਰਾਯੂ ਹਰਿਆਣਾ ਯੋਜਨਾ ਸ਼ੁਰੂ ਕੀਤੀ ਅਤੇ ਸਾਲਾਨਾ ਆਮਦਨ ਸੀਮਾ ਨੁੰ 1.20 ਲੱਖ ਰੁਪਏ ਤੋਂ ਵਧਾ ਕੇ 1.80 ਲੱਖ ਰੁਪਏ ਕੀਤਾ।
ਯੋਜਨਾ ਦਾ ਵਿਸਤਾਰ ਕਰਦੇ ਹੋਏ ਹਰਿਆਣਾ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਹੈ। ਜਿਨ੍ਹਾਂ ਦੀ ਆਮਦਨੀ 1 ਲੱਖ 80 ਹਜਾਰ ਰੁਪਏ ਤੋਂ ਵੱਧ ਅਤੇ 3 ਲੱਖ ਰੁਪਏ ਸਾਲਾਨਾ ਤੋਂ ਘੱਟ ਹੈ, ਉਹ ਪਰਿਵਾਰ ਵੀ ਸਿਰਫ 1500 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇ ਕੇ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਇਸ ਯੋਜਨਾ ਦੇ ਤਹਿਤ ਸੂਬੇ ਵਿਚ ਕੁੱਲ 715 ਹਸਪਤਾਲ ਸੂਚੀਬੱਧ ਹੈ, ਜਿਨ੍ਹਾਂ ਵਿਚ 539 ਨਿਜੀ ਹਸਪਤਾਲ ਅਤੇ 176 ਸਰਕਾਰੀ ਹਸਪਤਾਲ ਸ਼ਾਮਿਲ ਹਨ।