Site icon TheUnmute.com

ਦਿਆਲੂ-2 ਯੋਜਨਾ ਤਹਿਤ ਵੱਖ-ਵੱਖ ਉਮਰ ਵਰਗ ਨੂੰ 1 ਤੋਂ 5 ਲੱਖ ਰੁਪਏ ਤੱਕ ਦਿੱਤੀ ਜਾਂਦੀ ਹੈ ਵਿੱਤੀ ਸਹਾਇਤਾ: CM ਮਨੋਹਰ ਲਾਲ

ਹਰਿਆਣਾ

ਚੰਡੀਗੜ੍ਹ, 23 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਬੇਸਹਾਰਾ ਪਸ਼ੂਆਂ ਦੇ ਕਾਰਨ ਹੋਣ ਵਾਲੀ ਦੁਰਘਟਨਾਵਾਂ ਵਿਚ ਨਾਗਰਿਕਾਂ ਨੂੰ ਮੌਤ ਹੋਣ ਜਾਂ ਦਿਵਆਂਗ ਹੋਣ ਦੇ ਮਾਮਲੇ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਰਾਜ ਸਰਕਾਰ ਵੱਲੋਂ ਦੀਨ ਦਿਆਲ ਉਪਾਧਆਏ ਅੰਤੋਂਦੇਯ ਪਰਿਵਾਰ ਸੁਰੱਖਿਆ ਯੋਜਨਾ (ਦਿਆਲੂ-2) (Dayalu-2 Yojana) ਚਲਾਈ ਹੋਈ ਹੈ। ਇਸ ਯੋਜਨਾ ਤਹਿਤ ਵੱਖ-ਵੱਖ ਉਮਰ ਵਰਗ ਅਨੁਸਾਰ 1 ਲੱਖ ਰੁਪਏ ਤੋਂ 5 ਲੱਖ ਰੁਪਏ ਤਕ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਬਜਟ ਇਜਲਾਸ ਦੌਰਾਨ ਬੋਲ ਰਹੇ ਸਨ।

ਮਨੋਹਰ ਲਾਲ ਨੇ ਕਿਹਾ ਕਿ 9 ਨਵੰਬਰ, 2023 ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੂਬੇ ਵਿਚ ਅਵਾਰਾ ਪਸ਼ੂ/ਜਾਨਵਰ/ਕੁਤਿਆਂ ਆਦਿ ਦੇ ਕੱਟਣ ਨਾਲ ਹੋਈ ਨਿਵਾਸੀਆਂ ਦੀ ਮੌਤ ਜਾਂ ਸਥਾਈ ਵਿਕਲਾਂਗਤਾ ਦੇ ਮਾਮਲੇ ਵਿਚ ਊਨ੍ਹਾਂ ਨੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਦਿਆਲੂ-2 ਯੋਜਨਾ ਨੋਟੀਫਾਇਡ ਕੀਤੀ ਗਈ।

ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ (Dayalu-2 Yojana) ਤਹਿਤ 12 ਸਾਲ ਦੀ ਉਮਰ ਤੱਕ 1 ਲੱਖ ਰੁਪਏ, 12 ਸਾਲ ਤੋਂ 18 ਸਾਲ ਤੱਕ ਦੀ ਉਮਰ ਲਈ 2 ਲੱਖ ਰੁਪਏ, 18 ਸਾਲ ਤੋਂ 25 ਸਾਲ ਉਮਰ ਤੱਕ ਦੇ ਲਈ 3 ਲੱਖ ਰੁਪਏ, 25 ਸਾਲ ਤੋਂ 40 ਸਾਲ ਉਮਰ ਤੱਕ ਲਈ 5 ਲੱਖ ਰੁਪਏ ਅਤੇ 40 ਸਾਲ ਉਮਰ ਵਰਗ ਤੋਂ ਵੱਧ ਦੇ ਨਾਗਰਿਕਾਂ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

Exit mobile version