Under-19 T20 Final

Under-19 T20 Final: ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ‘ਚ ਭਲਕੇ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਖ਼ਿਤਾਬੀ ਜੰਗ

ਚੰਡੀਗੜ੍ਹ, 01 ਫਰਵਰੀ 2025: IND-W vs SA-W U-19 T20 World Cup Final: ਭਾਰਤ ਆਪਣੇ ਲਗਾਤਾਰ ਦੂਜੇ ਅੰਡਰ-19 ਟੀ-20 ਵਿਸ਼ਵ ਕੱਪ ਫਾਈਨਲ ਮੁਕਾਬਲੇ ਲਈ ਉਤਰੇਗਾ ਅਤੇ ਦੱਖਣੀ ਅਫਰੀਕਾ ਵਿਰੁੱਧ ਵਿਸ਼ਵ ਕੱਪ ਖਿਤਾਬ ਦਾ ਬਚਾਅ ਕਰਨ ਦਾ ਟੀਚਾ ਰੱਖੇਗਾ।

ਭਾਰਤੀ ਮਹਿਲਾ ਟੀਮ ਨੇ ਲਗਾਤਾਰ ਦੂਜੀ ਵਾਰ ਅੰਡਰ-19 ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਦੀ ਟੀਮ ਨੂੰ 9 ਵਿਕਟਾਂ ਨਾਲ ਹਰਾਇਆ ਹੈ। ਪਰੁਣਿਕਾ ਸਿਸੋਦੀਆ ਪਲੇਅਰ ਆਫ ਦ ਮੈਚ ਚੁਣਿਆ ਹੈ। ਉਨ੍ਹਾਂ ਨੇ ਆਪਣੇ 4 ਓਵਰਾਂ ਦੇ ਕੋਟੇ ‘ਚ 21 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਮਲੇਸ਼ੀਆ ਦੇ ਕੁਆਲਾਲੰਪੁਰ ‘ਚ ਦੂਜੇ ਸੈਮੀਫਾਈਨਲ ਮੈਚ ‘ਚ ਅੰਗਰੇਜ਼ੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ‘ਤੇ 113 ਦੌੜਾਂ ਬਣਾਈਆਂ। 114 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਇਸਨੂੰ 15 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ‘ਤੇ ਹਾਸਲ ਕਰ ਲਿਆ।

ਕਮਲਿਨੀ ਜੀ ਨੇ 56 ਅਤੇ ਜੀ ਤ੍ਰਿਸ਼ਾ ਨੇ 35 ਦੌੜਾਂ ਬਣਾਈਆਂ। ਉਪ-ਕਪਤਾਨ ਸਾਨਿਕਾ ਚਾਲਕੇ 11 ਦੌੜਾਂ ਬਣਾ ਕੇ ਨਾਬਾਦ ਰਹੀ। ਇੰਗਲੈਂਡ ਲਈ ਇੰਗਲੈਂਡ ਦੀ ਓਪਨਰ ਡੇਵਿਨਾ ਪੈਰਿਨ ਨੇ 45 ਦੌੜਾਂ ਬਣਾਈਆਂ। ਕਪਤਾਨ ਏਬੀ ਨੋਰਗਾਰੋਵ ਨੇ 30 ਦੌੜਾਂ ਬਣਾਈਆਂ। ਵੈਸ਼ਨਵੀ ਸ਼ਰਮਾ ਨੇ ਵੀ 3 ਵਿਕਟਾਂ ਲਈਆਂ।

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ‘ਚ ਮੈਚ 2 ਫਰਵਰੀ ਨੂੰ ਮਲੇਸ਼ੀਆ ਦੇ ਕੁਆਲਾਲੰਪੁਰ ‘ਚ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ (Under-19 T20 Final) ‘ਚ ਜਗ੍ਹਾ ਬਣਾਈ ਹੈ।

Read More: IND vs ENG: ਭਾਰਤ ਘਰੇਲੂ ਮੈਦਾਨ ‘ਤੇ ਨਹੀਂ ਹਾਰਿਆ ਪਿਛਲੀਆਂ 17 ਟੀ-20 ਸੀਰੀਜ਼

Scroll to Top