ਹਰਜਗਤੇਸ਼ਵਰ ਖਹਿਰਾ

ਅੰਡਰ-14 ਟੀ-20 ਜੇ.ਸੀ.ਐਲ ਲੀਗ ਦਿੱਲੀ ‘ਚ ਪੰਜਾਬ ਦੇ ਹਰਜਗਤੇਸ਼ਵਰ ਖਹਿਰਾ ਨੇ ਕਰਵਾਈ ਬੱਲੇ ਬੱਲੇ

ਚੰਡੀਗੜ੍ਹ/ਦਿੱਲੀ, 2 ਜੂਨ 2023: ਦਿੱਲੀ ਦੇ ਗੁਰੁ ਗੋਬਿੰਦ ਸਿੰਘ ਕਾਲਜ਼ ਆਫ ਕਮਰਸ ਵਿਖੇ ਟਰਫ ਕ੍ਰਿਕਟ ਅਕੈਡਮੀ ਵਲੋਂ ਅੰਡਰ-14 ਟੀ-20 ਜੂਨੀਅਰ ਕ੍ਰਿਕਟ ਲੀਗ ਵਿਚ ਪੰਜਾਬ ਦਾ ਉਭਰਦਾ 12 ਸਾਲਾ ਹਰਜਗਤੇਸ਼ਵਰ ਖਹਿਰਾ ਸਰਵੋਤਮ ਬੱਲੇਬਾਜ਼ ਐਲਾਨਿਆ ਗਿਆ।ਦਿੱਲੀ ਦੀ ਮਾਡਰਨ ਵਾਰੀਅਰਜ਼ (Modern Warriors) ਦੀ ਟੀਮ ਵਲੋਂ ਸਲਾਮੀ ਬੱਲੇਬਾਜ਼ ਵਜੋਂ ਖੇਡਦਿਆਂ ਹਰਜਗਤੇਸ਼ਵਰ ਖਹਿਰਾ ਨੇ ਪੰਜ ਮੈਚਾਂ ਵਿਚੋਂ ਚਾਰ ਵਿਚ ਨਾਬਾਦ ਰਹਿੰਦਿਆਂ 168 ਦੀ ਔਸਤ ਨਾਲ 168 ਦੌੜਾਂ ਬਣਾਈਆਂ।

ਹਰਜਗਤੇਸ਼ਵਰ ਖਹਿਰਾ ਨੇ ਲੀਗ ਮੈਚਾਂ ਦੌਰਾਨ ਮਾਡਰਨ ਸਪਾਰਟਨਜ਼ ਖਿਲਾਫ 43 ਗੇਂਦਾ ‘ਤੇ 50 ਦੌੜਾਂ, ਯੂ.ਬੀ ਲਾਈਨਜ਼ ਖਿਲਾਫ 44ਗੇਂਦਾ ‘ਤੇ 37 ਨਾਬਾਦ ਦੌੜਾਂ, ਟਰਫ ਸੁਲਤਾਨਜ਼ ਖਿਲਾਫ 40 ਗੇਂਦਾ ‘ਤੇ 46 ਨਾਬਾਦ ਦੌੜਾਂ, ਯੂ.ਬੀ ਲਾਇਨਜ਼ ਖਿਲਾਫ 24 ਗੇਂਦਾਂ ‘ਤੇ 17 ਦੌੜਾਂ ਅਤੇ ਫਾਈਨਲ ਵਿਚ ਯੂ.ਬੀ ਲਾਇਨਜ਼ ਖਿਲਾਫ 21 ਗੇਂਦਾ ‘ਤੇ ਨਾਬਾਦ 18 ਦੌੜਾਂ ਬਣਾਈਆਂ। ਟੂਰਨਾਮੈਂਟ ਦੌਰਨ ਕੁੱਲ ਪੰਜ ਮੈਂਚਾ ਵਿਚੋਂ ਚਾਰ ਵਿਚ ਨਾਬਾਦ ਰਹਿੰਦਿਆਂ 168 ਦੀ ਔਸਤ ਨਾਲ ਬਣਾਈਆਂ 168 ਦੌੜਾਂ ਬਣਾਈਆਂ।

JCL League Delhi

ਫਾਈਨਲ ਮੈਚ ਮਾਡਰਨ ਵਾਰੀਅਰਜ਼ ਨੇ ਯੂ.ਬੀ ਲਾਇਨਜ਼ ਨੂੰ 10ਵਿਕਟਾਂ ਨਾਲ ਹਰਾ ਕੇ ਜਿੱਤਿਆ।ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂ.ਬੀ ਲਾਇਨਜ਼ 9 ਵਿਕਟਾਂ ਗਵਾ ਕੇ ਮਹਿਜ਼ 81 ਦੌੜਾਂ ਹੀ ਬਣਾ ਸਕੀ, ਜਿਸ ਦਾ ਪਿੱਛਾ ਕਰਦਿਆਂ ਮਾਡਰਨ ਵਾਰੀਅਰਜ਼ ਨੇ ਬਿਨਾਂ ਕੋਈ ਵਿਕਟ ਗਵਾਏ 7.5 ਓਵਰਾਂ ਵਿਚ ਹੀ ਪੂਰਾ ਕਰ ਲਿਆ।

ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਮਾਡਰਨ ਸਕੂਲ ਦਿੱਲੀ (ਬਾਰਖੰਬਾ ਰੋਡ) ਦੇ ਕ੍ਰਿਕਟ ਕੋਚ ਨਵੀਨ ਚੋਪੜਾ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ।ਮਾਡਰਨ ਵਾਰੀਅਰਜ਼ ਦੀ ਪੂਰੀ ਟੀਮ ਅਤੇ ਸਹਾਇਕ ਕੋਚ ਵਿਪਨ ਸਿੰਘ ਨੇ ਟਰਾਫੀ ਹਾਸਿਲ ਕੀਤੀ।ਇਸ ਮੌਕੇ ਮੁੱਖ ਮਹਿਮਾਨ  ਨਵੀਨ ਚੋਪੜਾ ਨੇ ਟਰਫ ਕ੍ਰਿਕਟ ਅਕੈਡਮੀ ਦੇ ਮੁੱਖ ਪ੍ਰਬੰਧਕ  ਸਚਿਨ ਖੁਰਾਨਾ ਨੂੰ ਛੋਟੀ ਉਮਰ ਦੇ ਉਭਰ ਰਹੇ ਬੱਚਿਆਂ ਨੂੰ ਲਾਈਟਾਂ ਹੇਠ ਨਾਈਟ ਕ੍ਰਿਕਟ ਖੇਡਣ ਦਾ ਮੌਕਾ ਪ੍ਰਦਾਨ ਕਰਨ ਲਈ ਵਧਾਈ ਦਿੱਤੀ।

Scroll to Top