July 7, 2024 7:52 pm
Panchkula

ਪੰਚਕੂਲਾ ‘ਚ ਬੇਕਾਬੂ ਹੋਇਆ ਟੈਂਕਰ ਕਾਲੀ ਮਾਤਾ ਦੇ ਮੰਦਰ ‘ਚ ਵੜਿਆ, ਟੈਂਕਰ ਚਾਲਕ ਜ਼ਖ਼ਮੀ

ਪੰਚਕੂਲਾ, 22 ਨਵੰਬਰ 2023: ਪੰਚਕੂਲਾ (Panchkula) ਦੇ ਕਾਲਕਾ ਵਿੱਚ ਰਾਤ ਡੇਢ ਵਜੇ ਇੱਕ ਬੇਕਾਬੂ ਟੈਂਕਰ ਕਾਲੀ ਮਾਤਾ ਦੇ ਮੰਦਰ ਵਿੱਚ ਜਾ ਵੜਿਆ । ਇਸ ਹਾਦਸੇ ਵਿੱਚ ਟੈਂਕਰ ਦੀ ਲਪੇਟ ‘ਚ ਆਈਆਂ ਦੋ ਸਕੂਟੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ । ਹਾਲਾਂਕਿ ਇਨ੍ਹਾਂ ਸਕੂਟੀ ‘ਤੇ ਕੋਈ ਸਵਾਰੀ ਨਹੀਂ ਸੀ। ਹਾਦਸੇ ਵਿੱਚ ਟੈਂਕਰ ਚਾਲਕ ਜ਼ਖ਼ਮੀ ਹੋ ਗਿਆ।

ਮੌਕੇ ‘ਤੇ ਹੋਮਗਾਰਡ ਯੋਗੇਸ਼ ਨੇ 112 ਨੂੰ ਫੋਨ ਕਰਕੇ ਡਰਾਈਵਰ ਨੂੰ ਟੈਂਕਰ ‘ਚੋਂ ਬਾਹਰ ਕੱਢਿਆ। ਡਰਾਈਵਰ ਨੂੰ ਇਲਾਜ ਲਈ ਕਾਲਕਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਟੈਂਕਰ ਦੇ ਪ੍ਰੈਸ਼ਰ ਲੀਕ ਹੋਣ ਕਾਰਨ ਇਹ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਕਾਲੀ ਮਾਤਾ ਮੰਦਰ ਦੇ ਪ੍ਰਵੇਸ਼ ਦੁਆਰ ਵਿੱਚ ਜਾ ਵੜਿਆ।