July 2, 2024 8:43 pm
Indore

ਇੰਦੌਰ ‘ਚ ਬੇਕਾਬੂ ਹੋਈ ਕਰੇਨ ਨੇ ਵਾਹਨਾਂ ਨੂੰ ਦਰੜਿਆ, ਇੱਕ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ

ਚੰਡੀਗੜ੍ਹ, 02 ਮਈ 2023: ਇੰਦੌਰ (Indore) ਦੇ ਬਾਣਗੰਗਾ ਇਲਾਕੇ ‘ਚ ਮੰਗਲਵਾਰ ਸ਼ਾਮ ਨੂੰ ਵੱਡਾ ਹਾਦਸਾ ਵਾਪਰ ਗਿਆ। ਤੇਜ਼ ਰਫਤਾਰ ਬੱਸ ਕਰੇਨ ਦੇ ਅੱਗੇ ਜਾ ਰਹੀ ਸੀ, ਇਸ ਦੌਰਾਨ ਬ੍ਰੇਕਾਂ ਨਹੀਂ ਲੱਗੀਆਂ ਅਤੇ ਕਰੇਨ ਵਾਹਨਾਂ ਨੂੰ ਦਰੜਦੀ ਹੋਈ ਅੱਗੇ ਵਧਦੀ ਗਈ। ਇਸ ਹਾਦਸੇ ਵਿੱਚ ਇੱਕ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਰੇਨ ਚਾਲਕ ਨੂੰ ਕਾਬੂ ਕਰ ਲਿਆ ਹੈ।

ਚਸ਼ਮਦੀਦਾਂ ਮੁਤਾਬਕ ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਬਾਣਗੰਗਾ ਇਲਾਕੇ ‘ਚ ਵਾਪਰਿਆ। ਕਰੇਨ ਦੇ ਅੱਗੇ ਇਕ ਬੱਸ ਆ ਰਹੀ ਸੀ, ਜਿਸ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਪਿੱਛੇ ਤੋਂ ਆ ਰਹੀ ਕਰੇਨ ਦਾ ਡਰਾਈਵਰ ਸਮੇਂ ਸਿਰ ਬ੍ਰੇਕ ਨਹੀਂ ਲਗਾ ਸਕਿਆ ਅਤੇ ਕਰੇਨ ਸਾਹਮਣੇ ਤੋਂ ਆ ਰਹੀ ਦੋ ਗੱਡੀਆਂ ਨੂੰ ਦਰੜਦੀ ਹੋਈ ਅੱਗੇ ਚਲੀ ਗਈ। ਇਨ੍ਹਾਂ ਵਾਹਨਾਂ ‘ਤੇ ਸਵਾਰ ਜਣਿਆ ਦੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਰੇਨ ਦਾ ਅਗਲਾ ਹਿੱਸਾ ਬੱਸ ਨਾਲ ਟਕਰਾ ਗਿਆ ਅਤੇ ਉਹ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਸ ਵੀ ਹਾਦਸੇ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਖੜ੍ਹੀ ਹੈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਬਾਣਗੰਗਾ (Indore) ਥਾਣਾ ਇੰਚਾਰਜ ਰਾਜਿੰਦਰ ਸੋਨੀ ਦਾ ਕਹਿਣਾ ਹੈ ਕਿ ਉਹ ਵੀ ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਕਰੇਨ ਨੇ ਕੁਝ ਵਾਹਨਾਂ ਨੂੰ ਦਰੜ ਦਿੱਤਾ। ਚਾਰ ਵਿਅਕਤੀ ਉਸ ਦੀ ਲਪੇਟ ਵਿਚ ਆ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਗਲਤੀ ਹੈ। ਕੁਝ ਕਹਿ ਰਹੇ ਹਨ ਕਿ ਕਾਰ ਨੇ ਓਵਰਟੇਕ ਕੀਤਾ ਅਤੇ ਉਸ ਕਾਰਨ ਇਹ ਸਭ ਹੋਇਆ। ਇਹ ਜਾਂਚ ਦਾ ਵਿਸ਼ਾ ਹੈ। ਫਿਲਹਾਲ ਅਸੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਹੈ। ਮ੍ਰਿਤਕਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ।