July 8, 2024 1:51 am
Punjabi University

ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਮੌਤ ਮਾਮਲੇ ‘ਚ ਨਿਰਪੱਖ ਜਾਂਚ ਕਰਵਾਏ ਪੰਜਾਬ ਸਰਕਾਰ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ, 18 ਸਤੰਬਰ 2023: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਦਾ ਪੰਜਾਬੀ ਯੂਨੀਵਰਸਟੀ (Punjabi University) ਦੀ ਵਿਦਿਆਰਥਣ ਦੀ ਮੌਤ ‘ਤੇ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਮੌਤ ਦਾ ਮਾਮਲਾ ਬੇਹੱਦ ਮੰਦਭਾਗਾ ਵਰਤਾਰਾ ਹੈ, ਅਜਿਹਾ ਵਿੱਦਿਅਕ ਅਦਾਰਿਆਂ ‘ਚ ਨਹੀਂ ਚੋਣਾਂ ਚਾਹੀਦਾ | ਵਿੱਦਿਆ ਦਾ ਮਨੋਰਥ ਸਿਰਫ ਪੜ੍ਹਾਉਣਾ ਨਹੀਂ ਇੱਕ ਚੰਗੇ ਇਨਸਾਨ ਬਣਾਉਣਾ ਹੈ |

ਉਨ੍ਹਾਂ ਕਿਹਾ ਕਿ ਜਦੋਂ ਤੋਂ ਨਾਸਤਿਕ ਵਾਦੀ ਲੋਕ ਸਾਡੇ ਵਿੱਦਿਅਕ ਅਦਾਰਿਆਂ ‘ਚ ਆਏ ਹਨ | ਸਾਡੀ ਵਿੱਦਿਆ ਦਾ ਪੱਧਰ ਨੀਵਾਂ ਹੋਇਆ ਹੈ | ਰਿਸ਼ਤਿਆਂ ਦਾ ਘਾਣ ਹੋਇਆ ਹੈ | ਵਿਦਿਅਕ ਅਦਾਰੇ ਹੇਠਾਂ ਗਏ ਹਨ, ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ | ਨਾਸਤਿਕ ਵਾਦੀ ਲੋਕ ਪੰਜਾਬ ਦੀ ਧਰਤੀ ‘ਤੇ ਨਿਰੋਲ ਪੰਥਕ ਅਕਾਲੀ ਸਿਆਸਤ ਦੇ ਕਮਜ਼ੋਰ ਹੋਣ ਤੋਂ ਬਾਅਦ ਸਾਡੇ ਪਿੰਡਾਂ ‘ਚ ਆਏ |

ਜਿਸ ਦਾ ਬੜਾ ਵੱਡਾ ਨੁਕਸਾਨ ਹੋਣ ਹੀ ਹੈਰਾਨੀ ਦੀ ਗੱਲ ਹੈ ਕਿ ਕੁਝ ਲੋਕ ਪ੍ਰੋਫੈਸਰ ਦੇ ਹੱਕ ਆਏ ਹਨ | ਇਸ ਤਰ੍ਹਾਂ ਕੌਣ ਆਪਣੀਆਂ ਕੁੜੀਆਂ ਨੂੰ ਅਜਿਹੇ ਵਿੱਦਿਅਕ ਅਦਾਰਿਆਂ ‘ਚ ਭੇਜਣਗੇ | ਇਸ ਕਰਕੇ ਜਿਹੜੇ ਲੋਕ ਪ੍ਰੋਫੈਸਰ ਦਾ ਸਾਥ ਦੇ ਰਹੇ ਹਨ, ਉਹ ਸੋਚਣ ਜੋ ਉਸ ਕੁੜੀ ਨਾਲ ਹੋਇਆ ਉਸ ਤੁਹਾਡੇ ਬੱਚਿਆਂ ਨਾਲ ਵੀ ਹੋ ਸਕਦਾ | ਪੰਜਾਬ ਸਰਕਾਰ ਇਸ ਮਸਲੇ ‘ਤੇ ਨਿਰਪੱਖ ਕਾਰਵਾਈ ਕਰਵਾਏ ਅਤੇ ਉਨ੍ਹਾਂ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਅਧਿਆਪਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਨਾ ਕਿ ਬੱਚਿਆਂ ‘ਤੇ ਪਰਚੇ ਦਰਜ ਕੀਤੇ ਜਾਣ |