ਚੰਡੀਗੜ੍ਹ, 11 ਦਸੰਬਰ 2023: ਸੁਪਰੀਮ ਕੋਰਟ ਨੇ ਧਾਰਾ 370 ਨੂੰ ਖ਼ਤਮ ਕਰਨ ਦੇ ਫੈਸਲੇ ਨੂੰ ਸਹੀ ਕਰਾਰ ਦਿੰਦੇ ਹੋਏ ਆਪਣਾ ਫੈਸਲਾ ਸੁਣਾਇਆ ਹੈ। ਇਸ ‘ਤੇ ਵਿਰੋਧੀ ਧਿਰ ਦੇ ਕਈ ਸੀਨੀਅਰ ਆਗੂਆਂ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ (Umar Abdullah) ਤੋਂ ਲੈ ਕੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਤੱਕ ਨਾਖੁਸ਼ ਨਜ਼ਰ ਆਏ ।
ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਵੀ ਇਸ ਫੈਸਲੇ ਤੋਂ ਖੁਸ਼ ਨਜ਼ਰ ਨਹੀਂ ਆਏ। ਉਮਰ ਅਬਦੁੱਲਾ ਨੇ ਵੀ ਐਕਸ ‘ਤੇ ਇਹ ਪੋਸਟ ਕੀਤਾ, ‘ਦਿਲ ਨਾ ਉਮੀਦ ਤੋ ਨਹੀਂ, ਨਾਕਾਮ ਹੀ ਤੋ ਹੈ, ਲੰਬੀ ਹੈ ਗਮ ਕੀ ਸ਼ਾਮ, ਮਗਰ ਸ਼ਾਮ ਹੀ ਤੋ ਹੈ’ |ਇੱਕ ਹੋਰ ਪੋਸਟ ਵਿੱਚ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ (Umar Abdullah) ਨੇ ਲਿਖਿਆ ਕਿ ਮੈਂ ਨਿਰਾਸ਼ ਹਾਂ ਪਰ ਨਿਰਉਤਸ਼ਾਹਿਤ ਨਹੀਂ ਹਾਂ। ਸੰਘਰਸ਼ ਜਾਰੀ ਰਹੇਗਾ। ਭਾਜਪਾ ਨੂੰ ਇੱਥੇ ਤੱਕ ਪਹੁੰਚਣ ਲਈ ਕਈ ਦਹਾਕੇ ਲੱਗ ਗਏ। ਅਸੀਂ ਲੰਬੀ ਲੜਾਈ ਲਈ ਵੀ ਤਿਆਰ ਹਾਂ।