Ukraine

ਯੂਕਰੇਨ ਸੰਕਟ ‘ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪੋਪ ਫ੍ਰਾਂਸਿਸ ਨਾਲ ਕੀਤੀ ਗੱਲਬਾਤ

ਚੰਡੀਗੜ੍ਹ 22 ਚੰਡੀਗੜ੍ਹ 2022: ਯੂਕਰੇਨ (Ukraine) ਤੇ ਰੂਸ ਵਿਚਾਲੇ ਜੰਗ ਲਗਾਤਾਰ ਜਾਰੀ ਹੈ | ਦੋਵੇਂ ਦੇਸ਼ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ | ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅੱਜ ਯਾਨੀ ਮੰਗਲਵਾਰ ਨੂੰ ਵੈਟੀਕਨ ਸਿਟੀ ਦੇ ਪੋਪ ਫ੍ਰਾਂਸਿਸ (Pope Francis) ਨੂੰ ਦੇਸ਼ ‘ਚ ਰੂਸੀ ਫ਼ੌਜੀ ਕਾਰਵਾਈ ਦੇ ਵਿਚਕਾਰ ਮਨੁੱਖੀ ਸੰਕਟ ਬਾਰੇ ਜਾਣਕਾਰੀ ਦਿੱਤੀ। ਇਸਦੀ ਜਾਣਕਾਰੀ ਜ਼ੇਲੇਂਸਕੀ ਨੇ ਇੱਕ ਟਵੀਟ ਰਾਹੀਂ ਦਿੱਤੀ | ਉਨ੍ਹਾਂ ਨੇ ਪੋਪ ਨੂੰ ਰੂਸੀ ਸੈਨਿਕਾਂ ਦੁਆਰਾ ਮਾਨਵਤਾਵਾਦੀ ਗਲਿਆਰਿਆਂ ਦੀ ਨਾਕਾਬੰਦੀ ਕਰਨ ਅਤੇ ਇਸ ਤੋਂ ਪੈਦਾ ਹੋਈ ਗੰਭੀਰ ਮਾਨਵਤਾਵਾਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਦੌਰਾਨ ਉਨ੍ਹਾਂ ਕਿਹਾ ਨੇ ਕਿਹਾ ਕਿ ਮਨੁੱਖੀ ਪੀੜਾ ਨੂੰ ਖ਼ਤਮ ਕਰਨ ‘ਚ ਪੋਪ ਫ੍ਰਾਂਸਿਸ (Pope Francis) ਦੀ ਵਿਚੋਲਗੀ ਦੀ ਭੂਮਿਕਾ ਦੀ ਤਾਰੀਫ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਕਰੇਨ ਅਤੇ ਸ਼ਾਂਤੀ ਦੀ ਕਾਮਨਾ ਕਰਨ ਲਈ ਤੁਹਾਡਾ ਧੰਨਵਾਦ। ਇਸ ਤੋਂ ਪਹਿਲਾਂ ਕੀਵ ਦੇ ਮੇਅਰ ਵਿਟਾਲੀ ਕਲਿਸਟਕੋ ਨੇ ਪੋਪ ਨੂੰ ਇਕ ਪੱਤਰ ਲਿਖ ਕੇ ਯੂਕਰੇਨ ਦੀ ਰਾਜਧਾਨੀ ‘ਚ ਆਉਣ ਦੀ ਬੇਨਤੀ ਕੀਤੀ ਸੀ।ਉਹਨਾਂ ਨੇ ਲਿਖਿਆ ਸੀ ਕਿ ਕੀਵ ਵਿੱਚ ਪੋਪ ਦਾ ਠਹਿਰਨਾ ਸਾਡੇ ਸ਼ਹਿਰ, ਦੇਸ਼ ਅਤੇ ਇਸ ਤੋਂ ਬਾਹਰ ਦੀਆਂ ਜਾਨਾਂ ਬਚਾਉਣ ਅਤੇ ਸ਼ਾਂਤੀ ਬਹਾਲ ਕਰਨ ਵਿੱਚ ਮਹੱਤਵਪੂਰਣ ਸਾਬਤ ਹੋਵੇਗਾ। ਸੀ.ਐੱਨ.ਐੱਨ. ਨੇ ਦੱਸਿਆ ਕਿ ਮੇਅਰ ਨੇ ਪੋਪ ਨੂੰ ਸੁਝਾਅ ਦਿੱਤਾ ਜੇਕਰ ਉਹ ਯੂਕ੍ਰੇਨ ‘ਚ ਨਿੱਜੀ ਤੌਰ ‘ਤੇ ਮੌਜੂਦ ਨਹੀਂ ਹੋ ਸਕਦੇ ਤਾਂ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਇੱਕ ਸਾਂਝੀ ਵੀਡੀਓ ਕਾਨਫਰੰਸ ਕਰ ਲੈਣ। ਸੀਐਨਐਨ ਦੇ ਅਨੁਸਾਰ, ਪੋਪ ਨੇ ਯੁੱਧ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੇ ਵਿਚੋਲਗੀ ਦੀ ਪੇਸ਼ਕਸ਼ ਵੀ ਕੀਤੀ।

Scroll to Top