ਇਜ਼ਰਾਈਲ-ਹਮਾਸ ਵਿਚਾਲੇ ਜੰਗ ਨੂੰ ਲੈ ਕੇ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਠਾਈ ਇਹ ਮੰਗ

Israel and Hamas

17 ਫਰਵਰੀ 2024: ਇਜ਼ਰਾਈਲ ਅਤੇ ਹਮਾਸ (Israel and Hamas) ਵਿਚਾਲੇ ਚੱਲ ਰਹੀ ਜੰਗ ਦਰਮਿਆਨ ਆਸਟ੍ਰੇਲੀਆ ਦੇ ਪੀਐਮ ਐਂਥਨੀ ਐਲਬਨੀਜ਼ (Anthony Albanese), ਨਿਊਜ਼ੀਲੈਂਡ ਦੇ ਪੀਐਮ ਕ੍ਰਿਸਟੋਫਰ ਲਕਸਨ (Christopher Luxon) ਅਤੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ (Justin Trudeau) ਨੇ ਮੰਗਾਂ ਉਠਾਈਆਂ ਹਨ। ਤਿੰਨਾਂ ਨੇ ਮਿਲ ਕੇ ਜੰਗਬੰਦੀ ਦੀ ਮੰਗ ਉਠਾਈ ਹੈ। ਇਸਦੇ ਨਾਲ ਹੀ ਤਿੰਨਾਂ ਨੇ ਇਸ ਜੰਗ ਵਿੱਚ ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ।

ਇਜ਼ਰਾਈਲ ਅਤੇ ਫਿਲੀਸਤੀਨੀ ਸੰਗਠਨ ਹਮਾਸ ਵਿਚਾਲੇ 7 ਅਕਤੂਬਰ ਤੋਂ ਚੱਲ ਰਹੀ ਜੰਗ ਅਜੇ ਵੀ ਜਾਰੀ ਹੈ। ਇਜ਼ਰਾਈਲ ‘ਤੇ ਹਮਾਸ ਦੇ ਰਾਕੇਟ ਹਮਲਿਆਂ ਅਤੇ ਘੁਸਪੈਠ ਦੇ ਹਮਲਿਆਂ ਵਿਚ ਲਗਭਗ 1,200 ਜਣੇ ਮਾਰੇ ਗਏ ਸਨ ਅਤੇ 200 ਤੋਂ ਵੱਧ ਜਣੇ ਨੂੰ ਹਮਾਸ ਨੇ ਬੰਧਕ ਬਣਾ ਲਿਆ ਸੀ। ਅਜਿਹੇ ‘ਚ ਇਜ਼ਰਾਈਲ ਨੇ ਹਮਾਸ (Israel and Hamas) ਤੋਂ ਬਦਲਾ ਲੈਂਦਿਆਂ ਗਾਜ਼ਾ ਅਤੇ ਆਲੇ-ਦੁਆਲੇ ਦੇ ਫਿਲੀਸਤੀਨੀ ਇਲਾਕਿਆਂ ‘ਤੇ ਹਮਲੇ ਕਰਕੇ ਜਵਾਬੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ, 24 ਨਵੰਬਰ ਤੋਂ ਪਹਿਲਾਂ 4 ਦਿਨ, ਫਿਰ 2 ਦਿਨ ਅਤੇ ਫਿਰ 1 ਦਿਨ ਯਾਨੀ ਇਕ ਹਫਤੇ ਲਈ ਯੁੱਧ ਵਿਚ ਵਿਰਾਮ ਰਿਹਾ ਅਤੇ ਇਸ ਦੌਰਾਨ ਸ਼ੀਜਫਾਇਰ ਦੀ ਪਾਲਣਾ ਵੀ ਕੀਤੀ ਗਈ ਪਰ ਇਕ ਹਫਤੇ ਬਾਅਦ ਇਸ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।