ਯੂਕਰੇਨ ਵਿਦੇਸ਼ ਮੰਤਰੀ

ਰੂਸੀ ਸੈਨਾ ਦੀ ਵਾਪਸੀ ‘ਤੇ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 15 ਫਰਵਰੀ 2022: ਯੂਕਰੇਨ (Ukraine) ਅਤੇ ਰੂਸ (Russia)ਵਿਚਕਾਰ ਤਣਾਅ ਵਧਦਾ ਹੀ ਜਾ ਰਿਹਾ ਹੈ | ਮੌਜੂਦਾ ਹਾਲਾਤਾਂ ਦੇ ਅਨੁਸਾਰ ਇਨ੍ਹਾਂ ਦੇਸ਼ਾਂ ਵਿਚਾਲੇ ਜੰਗ ਆਸਾਰ ਬਣੇ ਹੋਏ ਹਨ | ਇਨ ਤਣਾਅ ਵਿਚਕਾਰ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ ਹੈ ਕਿ ਰੂਸ ਨੂੰ ਵੀ ਆਪਣੇ ਬਾਕੀ ਸੈਨਿਕਾਂ ਨੂੰ ਵਾਪਸ ਬੁਲਾ ਲੈਣਾ ਚਾਹੀਦਾ ਹੈ। ਕੁਲੇਬਾ ਨੇ ਕਿਹਾ ਹੈ, “ਸਾਡਾ ਮੰਨਣਾ ਹੈ ਕਿ ਜੋ ਅਸੀਂ ਸੁਣਦੇ ਹਾਂ ਸਾਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਅਤੇ ਜੋ ਤੁਸੀਂ ਖ਼ੁਦ ਦੇਖਦੇ ਹੋ ਉਸ ‘ਤੇ ਭਰੋਸਾ ਕਰੋ।” ਇਸ ਲਈ ਜਦੋਂ ਅਸੀਂ “ਵਾਪਸੀ ਦੇਖਦੇ ਹਾਂ, ਤਾਂ ਅਸੀਂ ਵਿਸ਼ਵਾਸ ਕਰਾਂਗੇ ਕਿ ਤਣਾਅ ਘੱਟ ਰਿਹਾ ਹੈ.”

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਯੂਕਰੇਨ ਆਪਣੇ ਸਹਿਯੋਗੀਆਂ ਦੇ ਨਾਲ ਜੋ ਕੂਟਨੀਤਕ ਰਾਹ ਅਪਣਾ ਰਿਹਾ ਹੈ, ਉਹ ਤਣਾਅ ਨੂੰ ਹੋਰ ਵਧਣ ਤੋਂ ਰੋਕਣ ‘ਚ ਮਦਦ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਮਾਚਾਰ ਏਜੰਸੀ ਇੰਟਰਫੈਕਸ ਨੇ ਰੂਸੀ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਸੀ ਕਿ ਯੂਕਰੇਨ ਦੀ ਸਰਹੱਦ ‘ਤੇ ਤਾਇਨਾਤ ਕੁਝ ਫੌਜੀ ਫੌਜੀ ਅਭਿਆਸ ‘ਚ ਹਿੱਸਾ ਲੈਣ ਤੋਂ ਬਾਅਦ ਆਪਣੇ ਬੇਸ ‘ਤੇ ਪਰਤ ਰਹੇ ਹਨ।

Scroll to Top