ਚੰਡੀਗੜ੍ਹ, 05 ਜੁਲਾਈ 2024:(UK Election) ਬਰਤਾਨੀਆ (Britain) ‘ਚ 4 ਜੁਲਾਈ ਨੂੰ ਹੋਈਆਂ ਵੋਟਾਂ ਦੀ ਅੱਜ ਗਿਣਤੀ ਜਾਰੀ ਹੈ | ਇਨ੍ਹਾਂ ਚੋਣ ‘ਚ ਲੇਬਰ ਪਾਰਟੀ ਸ਼ਾਨਦਾਰ ਜਿੱਤ ਵੱਲ ਵੱਧ ਰਹੀ ਹੈ | ਲੇਬਰ ਪਾਰਟੀ ਨੇ ਹੁਣ ਤੱਕ 400 ਸੀਟਾਂ ਦਾ ਅੰਕੜਾ ਪਾਰ ਕਰ ਲਿਆ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਨੇ ਹੁਣ ਤੱਕ 111 ਸੀਟਾਂ ਜਿੱਤੀਆਂ ਹਨ।
ਦੂਜੇ ਪਾਸੇ ਭਾਵੇਂ ਰਿਸ਼ੀ ਸੁਨਕ ਨੇ ਰਿਚਮੰਡ ਸੀਟ ਤੋਂ ਚੋਣ ਜਿੱਤੀ ਗਏ ਹਨ, ਪਰ ਉਨ੍ਹਾਂ ਨੇ ਆਮ ਚੋਣਾਂ ‘ਚ ਹੋਈ ਹਾਰ ਨੂੰ ਸਵੀਕਾਰ ਕਰ ਲਿਆ ਹੈ ਅਤੇ ਹਾਰ ਦੀ ਜ਼ਿੰਮੇਵਾਰੀ ਲਈ ਹੈ | ਉਨ੍ਹਾਂ ਨੇ ਕੀਰ ਸਟਾਰਮਰ ਨੂੰ ਜਿੱਤ ਦੀ ਵਧਾਈ ਦਿੱਤੀ ਹੈ |
ਇਸਦੇ ਨਾਲ ਹੀ ਬਰਤਾਨੀਆ (Britain) ਦੀ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰਸ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੰਜ਼ਰਵੇਟਿਵ ਪਾਰਟੀ ਦੀ ਹਾਰ ਲਈ ਲਿਜ਼ ਟਰਸ ਦੇ 45 ਦਿਨਾਂ ਦੇ ਗੜਬੜ ਵਾਲੇ ਕਾਰਜਕਾਲ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਬਰਤਾਨੀਆ ਦੀਆਂ ਆਮ ਚੋਣਾਂ ‘ਚ ਜਿਨ੍ਹਾਂ ਮੁੱਦਿਆਂ ‘ਤੇ ਸਭ ਤੋਂ ਜ਼ਿਆਦਾ ਚਰਚਾ ਹੋਈ, ਉਨ੍ਹਾਂ ‘ਚ ਆਰਥਿਕਤਾ, ਸਿਹਤ ਸੇਵਾਵਾਂ, ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ, ਰਿਹਾਇਸ਼, ਵਾਤਾਵਰਣ, ਅਪਰਾਧ, ਸਿੱਖਿਆ, ਟੈਕਸ, ਬ੍ਰੈਕਸਿਟ ਦੇ ਨਾਲ-ਨਾਲ ਪ੍ਰਮੁੱਖ ਮੁੱਦਾ ਵੀ ਸ਼ਾਮਲ ਹਨ ।