UK Election

UK Election: ਬਰਤਾਨੀਆ ਚੋਣਾਂ ‘ਚ ਤਨਮਨਜੀਤ ਸਿੰਘ ਢੇਸੀ ਸਮੇਤ ਇਨ੍ਹਾਂ ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਜਿੱਤੀ ਚੋਣ

ਚੰਡੀਗੜ੍ਹ, 05 ਜੁਲਾਈ 2024: (UK Election) ਬਰਤਾਨੀਆ (Britain) ‘ਚ 4 ਜੁਲਾਈ ਨੂੰ ਹੋਈਆਂ ਵੋਟਾਂ ਦੀ ਅੱਜ ਗਿਣਤੀ ਜਾਰੀ ਹੈ | ਇਨ੍ਹਾਂ ਚੋਣ ‘ਚ ਲੇਬਰ ਪਾਰਟੀ ਨੇ 650 ਸੀਟਾਂ ਵਾਲੀ ਬ੍ਰਿਟਿਸ਼ ਸੰਸਦ (ਹਾਊਸ ਆਫ ਕਾਮਨਜ਼) ‘ਚੋਂ 412 ਸੀਟਾਂ ਜਿੱਤੀਆਂ ਹਨ ਅਤੇ ਮੌਜੂਦਾ ਸੱਤਾਧਾਰੀ ਪਾਰਟੀ ਕੰਜ਼ਰਵੇਟਿਵ ਸਿਰਫ਼ 121 ਸੀਟਾਂ ਹੀ ਜਿੱਤ ਸਕੀ ਹੈ। ਬਾਕੀ ਛੋਟੀਆਂ ਪਾਰਟੀਆਂ ਦੇ ਉਮੀਦਵਾਰ ਜਿੱਤੇ ਹਨ।

ਲੇਬਰ ਪਾਰਟੀ ਦੀ ਜਿੱਤ ‘ਚ ਪੰਜਾਬੀ ਉਮੀਦਵਾਰਾਂ ਦੀ ਅਹਿਮ ਭੂਮਿਕਾ ਰਹੀ ਹੈ | ਸਲੋਹ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ | ਇਸ ਦੌਰਾਨ ਉਨ੍ਹਾਂ ਨੇ ਚੋਣ ਜਿੱਤ ਕੇ ਮੁੜ ਸੰਸਦ ਮੈਂਬਰ ਚੁਣੇ ਜਾਣ ‘ਤੇ ਲੋਕਾਂ ਦਾ ਧੰਨਵਾਦ ਕੀਤਾ ਹੈ | ਇਸਦੇ ਨਾਲ ਹੀ ਸਤਵੀਰ ਕੌਰ ਨੇ ਸਾਉਥੈਂਪਟਨ ਤੋਂ ਵੀ ਆਪਣੀ ਐਮਪੀ ਸੀਟ ਜਿੱਤੀ ਹੈ। ਇੰਗਲੈਂਡ ਚੋਣਾਂ ‘ਚ ਜਿੱਤਣ ਵਾਲੀ ਚੌਥੀ ਸਿੱਖ ਉਮੀਦਵਾਰ ਬਣੀ ਹੈ | ਇਸਦੇ ਨਾਲ ਹੀ ਲੇਬਰ ਪਾਰਟੀ ਦੀ ਉਮੀਦਵਾਰ ਪ੍ਰੀਤ ਕੌਰ ਗਿੱਲ ਨੇ ਵੀ ਤੀਜੀ ਵਾਰ ਬ੍ਰਮਿੰਘਮ ਐਜ਼ਬਾਸਟਨ ਤੋਂ ਚੋਣ ਜਿੱਤੀ ਹੈ |

ਇਸਦੇ ਨਾਲ ਹੀ ਜਸ ਅਠਵਾਲ ਨੇ ਇਲਫੋਰਡ ਸਾਊਥ ਤੋਂ ਚੋਣ ਜਿੱਤੀ ਹੈ । ਹਰਪ੍ਰੀਤ ਕੌਰ ਉੱਪਲ ਵੀ ਪੰਜਾਬੀ ਮੂਲ ਦੀ ਹੈ ਉਨ੍ਹਾਂ ਨੇ ਲੇਬਰ ਪਾਰਟੀ ਦੀ ਟਿਕਟ ‘ਤੇ ਹਡਰਸਫੀਲਡ ਤੋਂ ਚੋਣ ਜਿੱਤੀ ਹੈ । ਇਸ ਤਰ੍ਹਾਂ ਵਰਿੰਦਰ ਜਸ ਵੀ ਲੇਬਰ ਪਾਰਟੀ ਦੀ ਟਿਕਟ ‘ਤੇ ਵਾਲਵਰਹੈਂਪਟਨ ਵੈਸਟ ਤੋਂ ਚੋਣ ਜਿੱਤੀ ਹੈ ।

ਇਨ੍ਹਾਂ ਚੋਣਾਂ (UK Election) ਦੌਰਾਨ ਬਰਤਾਨੀਆ ਦੀ ਰਾਜਨੀਤੀ ‘ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਬ੍ਰਿਟੇਨ ਦੇ ਲੋਕ ਕੀਰ ਸਟਾਰਮਰ ਨੂੰ 14 ਸਾਲ ਬਾਅਦ ਨਵੇਂ ਪ੍ਰਧਾਨ ਮੰਤਰੀ ਦੇ ਰੂਪ ‘ਚ ਚੁਣਿਆ ਹੈ । ਇਸ ਦੇ ਨਾਲ ਹੀ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ 18 ਮਹੀਨਿਆਂ ਦਾ ਕਾਰਜਕਾਲ ਹੁਣ ਖ਼ਤਮ ਹੋ ਗਿਆ ਹੈ।

Scroll to Top