ਚੰਡੀਗੜ੍ਹ, 2 ਸਤੰਬਰ 2023: ਉਦੈ ਕੋਟਕ (Uday Kotak) ਨੇ ਕੋਟਕ ਮਹਿੰਦਰਾ ਬੈਂਕ ਦੇ ਮੈਨੇਜਿੰਗ ਡਾਇਰੈਕਟਰ (MD) ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੋਟਕ ਮਹਿੰਦਰਾ ਬੈਂਕ ਨੇ ਸ਼ਨੀਵਾਰ ਨੂੰ ਸਟਾਕ ਐਕਸਚੇਂਜ ਫਾਈਲਿੰਗ ‘ਚ ਇਹ ਜਾਣਕਾਰੀ ਦਿੱਤੀ ਹੈ। ਅੰਤਰਿਮ ਵਿਵਸਥਾ ਦੇ ਤਹਿਤ ਹੁਣ ਸੰਯੁਕਤ ਮੈਨੇਜਿੰਗ ਡਾਇਰੈਕਟਰ ਦੀਪਕ ਗੁਪਤਾ 31 ਦਸੰਬਰ ਤੱਕ ਉਦੈ ਕੋਟਕ ਦੀ ਜਗ੍ਹਾ ਬੈਂਕ ਦਾ ਚਾਰਜ ਸੰਭਾਲਣਗੇ। ਹਾਲਾਂਕਿ, ਬੈਂਕ ਨੂੰ ਅਜੇ ਵੀ ਇਸਦੇ ਲਈ ਆਰਬੀਆਈ ਅਤੇ ਬੈਂਕ ਦੇ ਮੈਂਬਰਾਂ ਤੋਂ ਮਨਜ਼ੂਰੀ ਲੈਣੀ ਪਵੇਗੀ। ਉਦੈ ਨੇ 31 ਦਸੰਬਰ ਨੂੰ ਸੇਵਾਮੁਕਤ ਹੋਣਾ ਸੀ।
ਆਪਣੇ ਅਸਤੀਫੇ ਤੋਂ ਬਾਅਦ ਉਦੈ ਕੋਟਕ (Uday Kotak) ਨੇ ਟਵਿੱਟਰ ‘ਤੇ ਇਕ ਲੰਬੀ ਪੋਸਟ ਕੀਤੀ ਹੈ। ਇਸ ਵਿੱਚ ਉਸਨੇ ਲਿਖਿਆ ਕਿ ਮੇਰੇ ਉੱਤਰਾਧਿਕਾਰੀ ਦੀ ਚੋਣ ਮੇਰੇ ਲਈ ਬਹੁਤ ਮਹੱਤਵਪੂਰਨ ਰਹੀ ਹੈ, ਕਿਉਂਕਿ ਬੈਂਕ ਦੇ ਚੇਅਰਮੈਨ, ਮੈਂ ਅਤੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਨੂੰ ਇਸ ਸਾਲ ਦੇ ਅੰਤ ਤੱਕ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਾ ਜ਼ਰੂਰੀ ਹੈ। ਮੈਂ ਆਪਣੀ ਮਰਜ਼ੀ ਨਾਲ ਬੈਂਕ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
Succession at Kotak Mahindra Bank has been foremost on my mind, since our Chairman, myself and Joint MD are all required to step down by year end. I am keen to ensure smooth transition by sequencing these departures. I initiate this process now and step down voluntarily as CEO.…
— Uday Kotak (@udaykotak) September 2, 2023