Udaipur

Udaipur: ਉਦੈਪੁਰ ਘਟਨਾ ‘ਚ ਜ਼ਖਮੀ ਵਿਦਿਆਰਥੀ ਨੇ ਤੋੜਿਆ ਦਮ, ਹਸਪਤਾਲ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ

ਚੰਡੀਗੜ, 19 ਅਗਸਤ 2024: ਰਾਜਸਥਾਨ ਦੇ ਉਦੈਪੁਰ (Udaipur) ‘ਚ 16 ਅਗਸਤ ਨੂੰ ਵਾਪਰੀ ਚਾਕੂ ਨਾਲ ਹਮਲੇ ਦੀ ਘਟਨਾ ‘ਚ ਜ਼ਖ਼ਮੀ ਹੋਏ ਵਿਦਿਆਰਥੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਐਮਬੀ ਹਸਪਤਾਲ ‘ਚ ਦਾਖ਼ਲ ਵਿਦਿਆਰਥੀ ਦੀ ਤਬੀਅਤ ਬਾਅਦ ਦੁਪਹਿਰ 3 ਵਜੇ ਦੇ ਕਰੀਬ ਵਿਗੜ ਗਈ। ਇਲਾਜ ਦੌਰਾਨ ਵਿਦਿਆਰਥੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹਸਪਤਾਲ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ।

ਵਿਦਿਆਰਥੀ ਦੀ ਮੌਤ ਤੋਂ ਬਾਅਦ ਲੋਕਾਂ ਨੇ ਹਸਪਤਾਲ ਦੇ ਬਾਹਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਲੋਕ ਦਾ ਕਹਿਣਾ ਹੈ ਕਿ ਇਲਾਜ ਦੇ ਨਾਂ ‘ਤੇ ਉਹ ਸਾਨੂੰ ਗੁੰਮਰਾਹ ਕਰ ਰਹੇ ਸਨ | ਸਥਿਤੀ ਨੂੰ ਦੇਖਦਿਆਂ ਸ਼ਹਿਰ (Udaipur) ਦੇ ਬਾਜ਼ਾਰਾਂ ਤੋਂ ਲੈ ਕੇ ਵੱਖ-ਵੱਖ ਚੌਰਾਹਿਆਂ ਤੱਕ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਇਸਦੇ ਨਾਲ ਹੀ ਨੈੱਟ ‘ਤੇ ਲੱਗੀ ਪਾਬੰਦੀ ਵੀ ਵਧਾ ਦਿੱਤੀ ਗਈ ਹੈ ਯਾਨੀ ਅੱਜ ਰਾਤ 10 ਵਜੇ ਤੱਕ ਨੈੱਟ ਬੰਦ ਰਹੇਗਾ।

ਜਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸਰਕਾਰੀ ਸਕੂਲ ‘ਚ 10ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਆਪਣੇ ਸਹਿਪਾਠੀ ਨੂੰ ਚਾਕੂ ਮਾਰਨ ਤੋਂ ਬਾਅਦ ਫਿਰਕੂ ਤਣਾਅ ਦਰਮਿਆਨ ਭੀੜ ਨੇ ਕਾਰਾਂ ਨੂੰ ਅੱਗ ਲਾ ਦਿੱਤੀ ਅਤੇ ਪਥਰਾਅ ਕੀਤਾ।

Scroll to Top