ਚੰਡੀਗੜ੍ਹ 01ਜੂਨ 2022: ਇਸ ਸਮੇ ਦੀ ਵੱਡੀ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਜਿੱਥੇ ਖਾਲਸਾ ਕਾਲਜ ਦੇ ਬਾਹਰ ਫ਼ਾਇਰਿੰਗ ਹੋਈ ਹੈ | ਦਸਿਆ ਜਾ ਰਿਹਾ ਹੈ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਹਰ ਇਹ ਫਾਇਰਿੰਗ ਦੋ ਗਰੁੱਪਾਂ ‘ਚ ਹੋਈ ਹੈ । ਇਸ ਦੌਰਾਨ ਫਾਇਰਿੰਗ ‘ਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਇਹ ਨੌਜਵਾਨ ਜੰਡਿਆਲਾ ਅਤੇ ਬਟਾਲਾ ਦੇ ਦੱਸੇ ਜਾ ਰਹੇ ਹਨ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਖ਼ਾਲਸਾ ਕਾਲਜ ਦੇ ਬਾਹਰ ਇੱਕ ਕੁੜੀ ਦੇ ਨਾਲ ਤਸਵੀਰਾਂ ਹੋਣ ਕਰਕੇ ਨੌਜਵਾਨਾਂ ਦੇ ਵਿਚ ਝਗੜਾ ਹੋਇਆ | ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲੀਸ ਅਧਿਕਾਰੀ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਖਾਲਸਾ ਕਾਲਜ ਫਾਰ ਵੁਮੈਨ ਦੇ ਬਾਹਰ ਗੋਲੀ ਚੱਲੀ ਹੈ ਅਤੇ ਦੋ ਨੌਜਵਾਨ ਜੋ ਕਿ ਬਟਾਲਾ ਅਤੇ ਜੰਡਿਆਲਾ ਦਾ ਰਹਿਣ ਵਾਲਾ ਹੈ ਜੋ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਨੂੰ ਕਿਸੇ ਵੀ ਗੈਂਗਵਾਰ ਨਾਲ ਨਾ ਜੋੜਿਆ ਜਾਵੇ ਇਕ ਕੁੜੀ ਦੀਆਂ ਤਸਵੀਰਾਂ ਮੁੰਡੇ ਨਾਲ ਹੋਣ ਕਰਕੇ ਇਹ ਗੋਲੀ ਚੱਲੀ ਹੈ ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨਾਂ ਦੇ ਹਾਲਤ ਫਿਲਹਾਲ ਠੀਕ ਦੱਸੀ ਜਾ ਰਹੀ ਹੈ |