July 7, 2024 1:27 pm
IPL 2024

IPL 2024 ਦੇ ਪਲੇਆਫ ਲਈ ਦੋ ਟੀਮਾਂ ਨੇ ਕੀਤਾ ਕੁਆਲੀਫਾਈ, ਦਿੱਲੀ ਤੇ ਲਖਨਊ ਦੀ ਰਾਹ ਮੁਸ਼ਕਿਲ

ਚੰਡੀਗੜ੍ਹ, 15 ਮਈ 2024: ਆਈ.ਪੀ.ਐੱਲ 2024 (IPL 2024) ਦਾ 17ਵਾਂ ਸੀਜ਼ਨ ਹੌਲੀ-ਹੌਲੀ ਆਪਣੇ ਸਿਖਰ ‘ਤੇ ਪਹੁੰਚ ਰਿਹਾ ਹੈ। ਆਈ.ਪੀ.ਐੱਲ 2024 ਦਾ 64ਵਾਂ ਮੈਚ ਮੰਗਲਵਾਰ ਨੂੰ ਦਿੱਲੀ ਕੈਪੀਟਲਸ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਦਿੱਲੀ ਨੇ 19 ਦੌੜਾਂ ਨਾਲ ਜਿੱਤ ਦਰਜ ਕਰਕੇ ਪਲੇਆਫ ਦੀ ਦੌੜ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਿਆ।

ਹਾਲਾਂਕਿ ਕੁਆਲੀਫਾਈ ਕਰਨਾ ਉਨ੍ਹਾਂ ਲਈ ਵੱਡੀ ਚੁਣੌਤੀ ਹੈ। ਇਸ ਦੇ ਨਾਲ ਹੀ ਰਾਜਸਥਾਨ ਨੂੰ ਦਿੱਲੀ ਦੀ ਜਿੱਤ ਦਾ ਫਾਇਦਾ ਹੋਇਆ ਅਤੇ ਟੀਮ ਪਲੇਆਫ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ। ਲਖਨਊ ਨੂੰ ਵੀ ਕੁਆਲੀਫਾਈ ਕਰਨਾ ਮੁਸ਼ਕਿਲ ਮੰਨਿਆ ਜਾਂਦਾ ਹੈ।

ਆਈਪੀਐਲ (IPL 2024) ਦੇ ਇਸ ਸੀਜ਼ਨ ਵਿੱਚ 14 ਮੈਚ ਖੇਡ ਚੁੱਕੀ ਦਿੱਲੀ ਕੈਪੀਟਲਜ਼ ਇੰਨੇ ਹੀ ਮੈਚਾਂ ਵਿੱਚ ਸੱਤ ਜਿੱਤਾਂ ਅਤੇ ਹਾਰਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹੈ। ਉਨ੍ਹਾਂ ਦੇ ਖਾਤੇ ਵਿੱਚ 14 ਅੰਕ ਹਨ ਅਤੇ ਨੈੱਟ ਰਨ ਰੇਟ -0.377 ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਲਖਨਊ 13 ਮੈਚਾਂ ‘ਚ ਛੇ ਜਿੱਤਾਂ ਨਾਲ ਸੱਤਵੇਂ ਸਥਾਨ ‘ਤੇ ਹੈ। ਉਸਦੇ ਖਾਤੇ ਵਿੱਚ 12 ਦੌੜਾਂ ਹਨ ਅਤੇ -0.787 ਦਾ ਚੰਗਾ ਰਨਰੇਟ ਹੈ।

ਜੇਕਰ ਕੇਐਲ ਰਾਹੁਲ ਦੀ ਟੀਮ ਨੇ ਪਲੇਆਫ ਲਈ ਕੁਆਲੀਫਾਈ ਕਰਨਾ ਹੈ ਤਾਂ ਉਸ ਨੂੰ ਆਖਰੀ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਵੱਡੇ ਫਰਕ ਨਾਲ ਹਰਾਉਣਾ ਹੋਵੇਗਾ। ਤਿੰਨ ਟੀਮਾਂ ਪਲੇਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਮੁੰਬਈ ਇੰਡੀਅਨਜ਼, ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਸ਼ਾਮਲ ਹਨ। ਹੁਣ ਦੋ ਸਥਾਨਾਂ ਲਈ ਪੰਜ ਟੀਮਾਂ ਵਿਚਾਲੇ ਲੜਾਈ ਜਾਰੀ ਹੈ।