Chandigarh Accident news

ਚੰਡੀਗੜ੍ਹ ‘ਚ ਸੜਕ ਕਿਨਾਰੇ ਖੜ੍ਹੀਆਂ ਦੋ ਭੈਣਾਂ ਨੂੰ ਥਾਰ ਕਾਰ ਨੇ ਮਾਰੀ ਟੱਕਰ, ਇੱਕ ਦੀ ਮੌ.ਤ

ਚੰਡੀਗੜ੍ਹ, 15 ਅਕਤੂਬਰ 2025: ਚੰਡੀਗੜ੍ਹ ‘ਚ ਇੱਕ ਕਾਲੇ ਥਾਰ ਨੇ ਸੜਕ ਕਿਨਾਰੇ ਖੜ੍ਹੀਆਂ ਦੋ ਭੈਣਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੰਭੀਰ ਜ਼ਖਮੀ ਹੋ ਗਈਆਂ। ਰਾਹਗੀਰਾਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਇਨ੍ਹਾਂ ‘ਚ ਇੱਕ ਕੁੜੀ ਦੀ ਮੌਤ ਹੋ ਗਈ, ਜਦੋਂ ਕਿ ਦੂਜੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਿਸ ਥਾਰ ਨਾਲ ਟੱਕਰ ਹੋਈ ਸੀ, ਉਸ ‘ਤੇ ਚੰਡੀਗੜ੍ਹ ਦੀ ਲਾਇਸੈਂਸ ਪਲੇਟ ਸੀ। ਇਹ ਹਾਦਸਾ ਸੈਕਟਰ 46 ‘ਚ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ। ਕੁੜੀਆਂ ਦੇ ਜ਼ਖਮੀ ਹੋਣ ਤੋਂ ਬਾਅਦ, ਲੋਕਾਂ ਨੇ ਉਨ੍ਹਾਂ ਨੂੰ ਇਲਾਜ ਲਈ ਸੈਕਟਰ 32 ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸੋਜੇਫ ਨੂੰ ਮ੍ਰਿਤਕ ਐਲਾਨ ਦਿੱਤਾ।

ਸੋਜੇਫ ਬੁੜੈਲ ਦੀ ਰਹਿਣ ਵਾਲੀ ਸੀ, ਉਸਦੀ ਭੈਣ ਈਸ਼ਾ ਗੰਭੀਰ ਜ਼ਖਮੀ ਹੈ ਅਤੇ ਸੈਕਟਰ 32 ਦੇ ਹਸਪਤਾਲ ‘ਚ ਦਾਖਲ ਹੈ। ਪੁਲਿਸ ਨੇ ਥਾਰ ਅਤੇ ਉਸਦੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੈਕਟਰ 34 ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਹ ਮੂਲ ਰੂਪ ‘ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਇਸ ਸਮੇਂ ਆਪਣੇ ਪਰਿਵਾਰ ਨਾਲ ਚੰਡੀਗੜ੍ਹ ‘ਚ ਰਹਿੰਦਾ ਹੈ। ਉਸ ਦੀਆਂ ਦੋ ਧੀਆਂ ਅਤੇ ਇੱਕ ਛੋਟਾ ਪੁੱਤਰ ਹੈ। ਮ੍ਰਿਤਕ ਧੀ, ਜੋ ਕਿ 22 ਸਾਲ ਦੀ ਸੀ, ਸੈਕਟਰ 46 ਦੇ ਦੇਵ ਸਮਾਜ ਕਾਲਜ ‘ਚ ਬੀਏ ਦੀ ਪੜ੍ਹਾਈ ਕਰ ਰਹੀ ਸੀ।

ਉਹ ਚੰਡੀਗੜ੍ਹ ਦੇ ਸੈਕਟਰ 46 ‘ਚ ਹੀ ਬਿਊਟੀ ਪਾਰਲਰ ਦਾ ਕੰਮ ਸਿੱਖ ਰਹੀ ਸੀ। ਵੱਡੀ ਧੀ ਈਸ਼ਾ (24) ਹੈ। ਅੱਜ ਦੋਵੇਂ ਭੈਣਾਂ ਸੈਕਟਰ 46 ਕਾਲਜ ਦੇ ਬਾਹਰ ਸੜਕ ‘ਤੇ ਖੜ੍ਹੀਆਂ ਸਨ, ਇੱਕ ਆਟੋ ਦੀ ਉਡੀਕ ਕਰ ਰਹੀਆਂ ਸਨ। ਅਚਾਨਕ, ਇੱਕ ਤੇਜ਼ ਰਫ਼ਤਾਰ ਥਾਰ ਆਈ ਅਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਪੁਲਿਸ ਮੁਤਾਬਕ ਜਿਸ ਪਤੇ ‘ਤੇ ਥਾਰ ਰਜਿਸਟਰਡ ਹੈ, ਉਹ ਸੈਕਟਰ 21 ‘ਚ ਹੈ। ਪੁਲਿਸ ਉੱਥੇ ਗਈ ਸੀ, ਪਰ ਘਰ ਵੇਚ ਦਿੱਤਾ ਗਿਆ ਹੈ। ਮੁਲਜ਼ਮ ਨੂੰ ਲੱਭਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

Read More: ਅਜਨਾਲਾ ‘ਚ ਸੁਖਬੀਰ ਸਿੰਘ ਬਾਦਲ ਦਾ ਕਾਫ਼ਲਾ ਸੜਕ ਹਾਦਸੇ ਦਾ ਸ਼ਿਕਾਰ

Scroll to Top