Haryana Right to Service Act

ਹਰਿਆਣਾ ਸੇਵਾ ਅਧਿਕਾਰ ਐਕਟ ਦੇ ਦਾਇਰੇ ‘ਚ ਸ਼ਾਮਲ ਕੀਤੀਆਂ ਊਰਜਾ ਵਿਭਾਗ ਦੀਆਂ ਦੋ ਸੇਵਾਵਾਂ

ਚੰਡੀਗੜ, 01 ਮਈ 2025: ਹਰਿਆਣਾ ਸਰਕਾਰ ਨੇ ਊਰਜਾ ਵਿਭਾਗ ਦੀਆਂ ਦੋ ਸੇਵਾਵਾਂ ਨੂੰ ਹਰਿਆਣਾ ਸੇਵਾ ਅਧਿਕਾਰ ਐਕਟ (Haryana Right to Service Act), 2014 ਦੇ ਦਾਇਰੇ ‘ਚ ਲਿਆਂਦਾ ਹੈ ਅਤੇ ਇਨ੍ਹਾਂ ਸੇਵਾਵਾਂ ਲਈ ਸਮਾਂ ਸੀਮਾ ਨਿਰਧਾਰਤ ਕੀਤੀ ਹੈ। ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਦੇ ਮੁਤਾਬਕ ਨਵੀਂ ਲਿਫਟ ਦੀ ਰਜਿਸਟ੍ਰੇਸ਼ਨ ਮੁੱਖ ਬਿਜਲੀ ਇੰਸਪੈਕਟਰ ਦੁਆਰਾ 30 ਦਿਨਾਂ ਦੇ ਅੰਦਰ ਕੀਤੀ ਜਾਵੇਗੀ ਜਦੋਂ ਕਿ ਲਿਫਟ ਦਾ ਨਵੀਨੀਕਰਨ 15 ਦਿਨਾਂ ਦੇ ਅੰਦਰ ਕੀਤਾ ਜਾਵੇਗਾ।

ਇਨ੍ਹਾਂ ਦੋਵਾਂ ਸੇਵਾਵਾਂ ਲਈ ਕਾਰਜਕਾਰੀ ਇੰਜੀਨੀਅਰ ਨੂੰ ਮਨੋਨੀਤ ਅਧਿਕਾਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸ਼ਿਕਾਇਤ ਨਿਵਾਰਣ ਲਈ, ਮੁੱਖ ਬਿਜਲੀ ਇੰਸਪੈਕਟਰ ਨੂੰ ਪਹਿਲਾ ਸ਼ਿਕਾਇਤ ਨਿਵਾਰਣ ਅਧਿਕਾਰੀ ਬਣਾਇਆ ਗਿਆ ਹੈ ਜਦੋਂ ਕਿ ਊਰਜਾ ਵਿਭਾਗ ਦੇ ਸਕੱਤਰ ਨੂੰ ਦੂਜਾ ਸ਼ਿਕਾਇਤ ਨਿਵਾਰਣ ਅਧਿਕਾਰੀ ਬਣਾਇਆ ਗਿਆ ਹੈ।

Read More: ਆਸ਼ਿਮਾ ਬਰਾੜ ਨੂੰ ਗੁਰੂਗ੍ਰਾਮ, ਫੂਲ ਚੰਦ ਮੀਣਾ ਨੂੰ ਨੂਹ ਜ਼ਿਲ੍ਹੇ ਦਾ ਇੰਚਾਰਜ ਬਣਾਇਆ

Scroll to Top