July 7, 2024 12:04 pm
ICC

ICC ਦੀ PCB ਨੂੰ ਦੋ ਟੁੱਕ, ਕਿਹਾ- ਪਾਕਿਸਤਾਨ ਦੱਸੇ ਭਾਰਤ ‘ਚ ਵਨਡੇ ਵਿਸ਼ਵ ਕੱਪ ਵਿੱਚ ਖੇਡੇਗਾ ਜਾਂ ਨਹੀਂ

ਚੰਡੀਗੜ੍ਹ, 01 ਜੂਨ 2023: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਕਿਹਾ ਹੈ ਕਿ ਕੀ ਉਹ ਭਾਰਤ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਵਿੱਚ ਖੇਡੇਗਾ ਜਾਂ ਨਹੀਂ ? । ਅਕਤੂਬਰ-ਨਵੰਬਰ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਭਾਗੀਦਾਰੀ ਯਕੀਨੀ ਬਣਾਉਣ ਦਾ ਭਰੋਸਾ ਲੈਣ ਲਈ ਆਈਸੀਸੀ ਦੇ ਪ੍ਰਧਾਨ ਗ੍ਰੇਗ ਬਾਰਕਲੇ ਅਤੇ ਸੀਈਓ ਜਿਓਫ ਐਲਾਰਡਿਸ ਲਾਹੌਰ ਪਹੁੰਚੇ ਹਨ।

ਪੀਸੀਬੀ ਦੇ ਮੁਖੀ ਨਜਮ ਸੇਠੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਭਾਰਤੀ ਟੀਮ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰਦੀ ਹੈ ਤਾਂ ਉਨ੍ਹਾਂ ਦੀ ਟੀਮ ਵੀ ਵਨਡੇ ਵਿਸ਼ਵ ਕੱਪ ਲਈ ਭਾਰਤ ਨਹੀਂ ਜਾਵੇਗੀ। ਇਸ ਤੋਂ ਬਾਅਦ ਹੀ ਆਈਸੀਸੀ ਦੇ ਉੱਚ ਅਧਿਕਾਰੀਆਂ ਨੂੰ ਪਾਕਿਸਤਾਨ ਦੇ ਦੌਰੇ ‘ਤੇ ਜਾਣਾ ਪਿਆ। ਸੂਤਰ ਦੇ ਮੁਤਾਬਕ “ਆਈਸੀਸੀ ਦੇ ਅਹੁਦੇਦਾਰ ਪੀਸੀਬੀ ਅਤੇ ਬੀਸੀਸੀਆਈ ਵਿਚਕਾਰ ਇੱਕ ਪੁਲ ਵਜੋਂ ਕੰਮ ਕਰਨ ਅਤੇ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਨਾਲ ਸਬੰਧਤ ਬਕਾਇਆ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।”

ਸੂਤਰਾਂ ਦੇ ਮੁਤਾਬਕ “ਆਈਸੀਸੀ ਅਤੇ ਵਿਸ਼ਵ ਕੱਪ ਮੇਜ਼ਬਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨਜਮ ਸੇਠੀ ਦੇ ਹਾਈਬ੍ਰਿਡ ਮਾਡਲ ਨੂੰ ਲੈ ਕੇ ਚਿੰਤਤ ਹਨ। ਸੇਠੀ ਨੇ ਵਿਸ਼ਵ ਕੱਪ ਤੋਂ ਪਹਿਲਾਂ ਏਸ਼ੀਆ ਕੱਪ ਲਈ ਹਾਈਬ੍ਰਿਡ ਮਾਡਲ ਦਾ ਸੁਝਾਅ ਦਿੱਤਾ ਹੈ, ਪਰ ਅਧਿਕਾਰੀਆਂ ਨੂੰ ਚਿੰਤਾ ਹੈ ਕਿ ਜੇਕਰ ਖੇਤਰੀ ਮੁਕਾਬਲੇ ਲਈ ਮਾਡਲ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਪੀਸੀਬੀ ਭਾਰਤ ਵਿੱਚ ਖੇਡਣ ਦੇ ਸਵਾਲ ‘ਤੇ ਆਈਸੀਸੀ (ICC) ਤੋਂ ਵਿਸ਼ਵ ਕੱਪ ਵਿੱਚ ਵੀ ਇਸ ਮਾਡਲ ਨੂੰ ਲਾਗੂ ਕਰਨ ਲਈ ਕਹਿ ਸਕਦਾ ਹੈ। ।

ਨਜਮ ਸੇਠੀ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਜੇਕਰ ਪਾਕਿਸਤਾਨ ਸਰਕਾਰ ਸੁਰੱਖਿਆ ਕਾਰਨਾਂ ਕਰਕੇ ਟੀਮ ਨੂੰ ਭਾਰਤ ਭੇਜਣ ਦੀ ਇਜਾਜ਼ਤ ਨਹੀਂ ਦਿੰਦੀ ਹੈ ਤਾਂ ਪੀਸੀਬੀ ਆਈਸੀਸੀ ਨੂੰ ਪਾਕਿਸਤਾਨ ਦੇ ਮੈਚ ਨਿਰਪੱਖ ਥਾਵਾਂ ‘ਤੇ ਕਰਵਾਉਣ ਲਈ ਕਹੇਗਾ।