ਇਨ੍ਹਾਂ ਤਸਵੀਰਾਂ ਵਿੱਚ ਜਿੱਥੇ ਇੱਕ ਪਾਸੇ ਤ੍ਰਾਸਦੀ ਅਤੇ ਦੂਜੀ ਤਸਵੀਰ ਨੇ ਮਿਸਾਲ ਕਾਇਮ ਕੀਤੀ ਹੈ | ਇੱਕ ਤਸਵੀਰ ਵਿੱਚ ਪੰਜਾਬ ਵਿੱਚ ਇਹ ਸੱਚ ਹੈ ਕਿ ਸੜਕਾਂ ਦੇ ਕੰਢਿਓਂ ਮਿੱਟੀ ਕਿਵੇਂ ਛਾਂਗੀ ਗਈ ਹੈ, ਜਿਸਦੇ ਆਲੇ-ਦੁਆਲੇ ਰੁੱਖ ਵੀ ਨਾ ਮਾਤਰ ਹਨ ।
ਦੂਜੀ ਤਸਵੀਰ ਪਿੰਡ ਸੀਚੇਵਾਲ, ਪਿੰਡ ਡੱਲੇ ਤੋਂ ਸੁਲਤਾਨਪੁਰ ਲੋਧੀ ਅਤੇ ਅਸਲੇ ਦੁਆਲੇ ਦੀਆਂ ਸੜਕਾਂ ਦੀ ਹਨ। ਇਹਨਾਂ ਸੜਕਾਂ ਨੂੰ ਪਿੰਡ ਵਾਸੀਆਂ,ਸੰਗਤਾਂ, ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮਿਲਕੇ ਸਦਾ ਇੰਝ ਸਾਂਭ ਸੰਭਾਲ ਰੱਖਦੇ ਹਨ |
ਰੁੱਖ ਸਾਡੇ ਲਈ ਭੋਜਨ ਤੇ ਪਾਣੀ ਵਾਂਗ ਹੀ ਮਹੱਤਵਪੂਰਨ ਹੁੰਦੇ ਹਨ। ਰੁੱਖਾਂ ਬਿਨਾਂ ਮਨੁੱਖੀ ਜੀਵਨ ਬਹੁਤ ਹੀ ਮੁਸ਼ਕਿਲ ਬਣ ਜਾਵੇਗਾ ਜਾਂ ਅਸੀਂ ਇੰਝ ਕਹਿ ਸਕਦੇ ਹਾਂ ਕਿ ਰੁੱਖਾਂ ਬਿਨਾਂ ਸਾਡਾ ਜੀਵਨ ਇੱਕ ਦਿਨ ਖਤਮ ਹੋ ਜਾਵੇਗਾ ਕਿਉਂਕਿ ਸਾਨੂੰ ਤੰਦਰੁਸਤ ਤੇ ਸੁਖੀ ਜੀਵਨ ਦੇਣ ਵਿੱਚ ਰੁੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਰੁੱਖ ਸਾਡਾ ਜੀਵਨ ਜਿਉਣ ਦਾ ਸਹਾਰਾ ਹਨ। ਰੁੱਖ ਵਾਤਾਵਰਣ ਨੂੰ ਮਨੁੱਖੀ ਜੀਵਨ ਦੇ ਅਨੁਕੂਲ ਬਣਾਉਂਦੇ ਹਨ। ਇਹ ਮਨੁੱਖ ਨੂੰ ਆਕਸੀਜਨ ਦੇ ਕੇ ਕਾਰਬਨ ਡਾਈਆਕਸਾਈਡ ਗੈਸ ਆਪ ਲੈਂਦੇ ਹਨ। ਰੁੱਖ ਮਨੁੱਖ ਨੂੰ ਕੁਦਰਤ ਵੱਲੋਂ ਦਿੱਤਾ ਸਭ ਤੋਂ ਵੱਡਾ ਤੋਹਫਾ ਹੈ । ਰੁੱਖ ਧਰਤੀ ਦਾ ਸਿੰਗਾਰ ਹੁੰਦੇ ਹਨ, ਇਸ ਲਈ ਸਾਨੂੰ ਰੁੱਖਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਇਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।