July 7, 2024 7:44 am
Canada

ਕੈਨੇਡਾ ‘ਚ ਬਰਫੀਲੇ ਤੂਫਾਨ ਕਾਰਨ ਦੋ ਜਣਿਆਂ ਦੀ ਮੌਤ, ਲੱਖਾਂ ਘਰਾਂ ਦੀ ਬਿਜਲੀ ਸੁਵਿਧਾ ਠੱਪ

ਚੰਡੀਗੜ੍ਹ, 07 ਅਪ੍ਰੈਲ 2023: ਕੈਨੇਡਾ (Canada) ਦੇ ਕਿਊਬਿਕ (Quebec) ਸੂਬੇ ‘ਚ ਵੀਰਵਾਰ ਨੂੰ ਆਏ ਬਰਫੀਲੇ ਤੂਫਾਨ ਕਾਰਨ ਦੋ ਜਣਿਆਂ ਦੀ ਮੌਤ ਦੀ ਖ਼ਬਰ ਹੈ । ਇਸ ਦੇ ਨਾਲ ਹੀ ਤੂਫਾਨ ਕਾਰਨ ਬਿਜਲੀ ਸੁਵਿਧਾ ਪ੍ਰਭਾਵਿਤ ਹੋਣ ਕਾਰਨ ਲੱਖਾਂ ਘਰ ਹਨੇਰੇ ਵਿੱਚ ਡੁੱਬ ਗਏ ਹਨ। ਦਰਅਸਲ ਤੂਫਾਨ ਕਾਰਨ ਸੂਬੇ ਦਾ ਬਿਜਲੀ ਸੰਚਾਰ ਸਿਸਟਮ ਬੁਰੀ ਤਰ੍ਹਾਂ ਨਾਲ ਢਹਿ ਗਿਆ ਹੈ। ਇਸ ਦੇ ਨਾਲ ਹੀ ਬਰਫੀਲੀ ਤੂਫਾਨ ਦੇ ਨਾਲ-ਨਾਲ ਤੇਜ਼ ਬਾਰਿਸ਼ ਹੋਈ ਅਤੇ ਕਈ ਦਰੱਖਤ, ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਬਿਜਲੀ ਦੇ ਖੰਭੇ ਵੀ ਡਿੱਗ ਗਏ। ਫਿਲਹਾਲ ਬਿਜਲੀ ਸੰਚਾਰ ਪ੍ਰਣਾਲੀ ਨੂੰ ਮੁੜ ਲੀਹ ‘ਤੇ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ।

ਮੀਡਿਆ ਦੀ ਖਬਰਾਂ ਮੁਤਾਬਕ ਕਿਊਬਿਕ ਸੂਬੇ ‘ਚ ਵੀਰਵਾਰ ਨੂੰ ਆਈ ਬਰਫੀਲੇ ਤੂਫਾਨ ਅਤੇ ਮੀਂਹ ਕਾਰਨ ਸੂਬੇ ਦੇ ਲੱਖਾਂ ਘਰ ਹਨੇਰੇ ‘ਚ ਡੁੱਬੇ ਰਹਿਣ ਲਈ ਮਜਬੂਰ ਹਨ। ਵੀਰਵਾਰ ਨੂੰ ਆਏ ਤੂਫਾਨ ਕਾਰਨ ਲੋਕ ਹਨੇਰੇ ‘ਚ ਰਹਿਣ ਲਈ ਮਜਬੂਰ ਹਨ। ਕਿਊਬਿਕ ਵਿੱਚ ਬਿਜਲੀ ਸਪਲਾਈ ਕਰਨ ਵਾਲੀ ਸੰਸਥਾ ਹਾਈਡਰੋ ਕਿਊਬਿਕ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਰਾਤ ਤੱਕ 70-80 ਫੀਸਦੀ ਘਰਾਂ ਵਿੱਚ ਸਥਿਤੀ ਆਮ ਵਾਂਗ ਹੋ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਸੱਤ ਲੱਖ ਲੋਕ ਅਜੇ ਵੀ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।

ਇਨ੍ਹਾਂ ਵਿੱਚੋਂ ਅੱਧੇ ਲੋਕ ਲਗਭਗ 350,000 ਦੇ ਮਾਂਟਰੀਅਲ ਸ਼ਹਿਰ ਵਿੱਚ ਰਹਿੰਦੇ ਹਨ। ਬਿਨਾਂ ਬਿਜਲੀ ਵਾਲੇ ਖੇਤਰਾਂ ਲਈ, ਕੈਨੇਡਾ ਸਰਕਾਰ ਨੇ ਐਮਰਜੈਂਸੀ ਓਵਰਨਾਈਟ ਸ਼ੈਲਟਰ ਮੁਹੱਈਆ ਕਰਵਾਏ ਹਨ ਜਿੱਥੇ ਲੋਕ ਰਾਤ ਕੱਟ ਸਕਦੇ ਹਨ। ਕੈਨੇਡਾ (Canada) ‘ਚ ਬਰਫੀਲੇ ਤੂਫਾਨ ਤੋਂ ਬਾਅਦ ਕਈ ਇਲਾਕਿਆਂ ‘ਚ ਬਰਫ ਦੀ ਚਿੱਟੀ ਚਾਦਰ ਵਿਛ ਗਈ ਹੈ।