Punjab Holiday

Punjab Holiday: ਪੰਜਾਬ ‘ਚ ਦੋ ਹੋਰ ਸਰਕਾਰੀ ਛੁੱਟੀਆਂ ਦਾ ਐਲਾਨ, ਬੈਂਕ ਰਹਿਣਗੇ ਖੁੱਲ੍ਹੇ

ਚੰਡੀਗੜ੍ਹ, 28 ਮਾਰਚ 2025: ਪੰਜਾਬ ‘ਚ ਮਾਰਚ ਮਹੀਨੇ ਦੇ ਅੰਤ ‘ਚ ਦੋ ਹੋਰ ਸਰਕਾਰੀ ਛੁੱਟੀਆਂ ਹਨ, ਪੰਜਾਬ ਸਰਕਾਰ ਵੱਲੋਂ ਸੋਮਵਾਰ (31 ਮਾਰਚ) ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਈਦ ਉਲ ਫਿਤਰ ਹੈ। ਇਸ ਕਾਰਨ ਪੰਜਾਬ ਸਰਕਾਰ ਨੇ ਪੂਰੇ ਸੂਬੇ ‘ਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਜਨਤਕ ਛੁੱਟੀ ਕਰਕੇ ਸੂਬੇ ਭਰ ‘ਚ ਸਕੂਲ, ਕਾਲਜ, ਦਫ਼ਤਰ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਜਿਕਰਯੋਗ ਹੈ ਕਿ 31 ਮਾਰਚ ਸੋਮਵਾਰ ਹੈ, ਜਦੋਂ ਕਿ 30 ਮਾਰਚ ਨੂੰ ਐਤਵਾਰ ਹੈ ਅਤੇ ਇਸ ਲਈ ਲਗਾਤਾਰ ਦੋ ਛੁੱਟੀਆਂ ਹੋਣਗੀਆਂ।

ਦੂਜੇ ਪਾਸੇ ਹਰ ਸਾਲ ਈਦ ਦੇ ਮੌਕੇ ‘ਤੇ ਦੇਸ਼ ‘ਚ ਬੈਂਕ ਬੰਦ ਰਹਿੰਦੇ ਹਨ, ਪਰ ਭਾਰਤੀ ਰਿਜ਼ਰਵ ਬੈਂਕ (RBI) ਨੇ ਸੋਮਵਾਰ 31 ਮਾਰਚ 2025 ਨੂੰ ਇਸਨੂੰ ਖੁੱਲ੍ਹਾ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਈਦ ਦੇ ਬਾਵਜੂਦ ਬੈਂਕ ਖੁੱਲ੍ਹੇ ਰਹਿਣਗੇ। ਇਹ ਹਦਾਇਤਾਂ ਉਨ੍ਹਾਂ ਸਾਰੇ ਬੈਂਕਾਂ ‘ਤੇ ਲਾਗੂ ਹੋਣਗੀਆਂ ਜੋ ਸਰਕਾਰੀ ਲੈਣ-ਦੇਣ ਨਾਲ ਨਜਿੱਠਦੇ ਹਨ। ਆਰਬੀਆਈ ਨੇ ਇਹ ਫੈਸਲਾ ਵਿੱਤੀ ਸਾਲ 2024-25 ਦੇ ਲੈਣ-ਦੇਣ ਨੂੰ ਸਹੀ ਢੰਗ ਨਾਲ ਨਿਪਟਾਉਣ ਲਈ ਲਿਆ ਹੈ।

Read More: Haryana Holiday: ਹਰਿਆਣਾ ਸਰਕਾਰ ਵੱਲੋਂ 31 ਮਾਰਚ ਨੂੰ ਸੂਬੇ ‘ਚ ਛੁੱਟੀ ਦਾ ਐਲਾਨ

Scroll to Top