PM Modi

PM ਮੋਦੀ ਨੂੰ ਦੋ ਹੋਰ ਦੇਸ਼ ਆਪਣੇ ਸਰਵਉੱਚ ਪੁਰਸਕਾਰ ਨਾਲ ਕਰਨਗੇ ਸਨਮਾਨਿਤ

ਚੰਡੀਗੜ੍ਹ, 20 ਨਵੰਬਰ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੇ ਨਾਮ ਇੱਕ ਹੋਰ ਰਿਕਾਰਡ ਦਰਜ ਹੋ ਗਿਆ ਹੈ। ਦੋ ਦੇਸ਼ ਗਯਾਨਾ ਅਤੇ ਬਾਰਬਾਡੋਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੇਸ਼ ਦੇ ਸਰਵਉੱਚ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਅੰਤਰਰਾਸ਼ਟਰੀ ਸਨਮਾਨਾਂ ਦੀ ਗਿਣਤੀ 19 ਹੋ ਜਾਵੇਗੀ।

ਗੁਆਨਾ ਪ੍ਰਧਾਨ ਮੰਤਰੀ ਮੋਦੀ (PM Modi) ਨੂੰ ‘ਦਿ ਆਰਡਰ ਆਫ਼ ਐਕਸੀਲੈਂਸ’ ਪ੍ਰਦਾਨ ਕਰੇਗਾ, ਜਦੋਂ ਕਿ ਬਾਰਬਾਡੋਸ ਉਨ੍ਹਾਂ ਨੂੰ ‘ਆਨਰੇਰੀ ਆਰਡਰ ਆਫ਼ ਫਰੀਡਮ ਆਫ਼ ਬਾਰਬਾਡੋਸ’ ਨਾਲ ਸਨਮਾਨਿਤ ਕਰਨ ਜਾ ਰਿਹਾ ਹੈ। ਇਸ ਦੌਰਾਨ ਪੀਐਮ ਮੋਦੀ ਆਪਣੇ ਦੌਰੇ ‘ਤੇ ਗੁਆਨਾ ਪਹੁੰਚ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਗੁਆਨਾ ਦੇ ਰਾਸ਼ਟਰਪਤੀ ਡਾਕਟਰ ਇਰਫਾਨ ਅਲੀ ਅਤੇ ਪ੍ਰਧਾਨ ਮੰਤਰੀ ਮਾਰਕ ਐਂਥਨੀ ਫਿਲਿਪਸ ਦਾ ਗੁਆਨਾ ਵਿੱਚ ਸਵਾਗਤ ਕਰਨ ਲਈ ਧੰਨਵਾਦ ਕੀਤਾ ਹੈ।

ਗੁਆਨਾ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਨਾਈਜੀਰੀਆ ਦੀ ਆਪਣੀ ਯਾਤਰਾ ਪੂਰੀ ਕੀਤੀ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਟੀਨੂਬੂ ਨਾਲ ਗੱਲਬਾਤ ਕੀਤੀ। ਇਸ ਫੇਰੀ ਦੌਰਾਨ, ਨਾਈਜੀਰੀਆ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਸਰਵਉੱਚ ਸਨਮਾਨ ‘ਗ੍ਰੈਂਡ ਕਮਾਂਡਰ ਆਫ਼ ਦਾ ਆਰਡਰ ਆਫ਼ ਨਾਈਜਰ’ (ਜੀਸੀਓਐਨ) ਪ੍ਰਦਾਨ ਕੀਤਾ ਹੈ ।

ਨਾਈਜੀਰੀਆ ਦੇ ਰਾਸ਼ਟਰਪਤੀ ਦੁਆਰਾ ਪੇਸ਼ ਕੀਤਾ ਗਿਆ ਇਹ ਪੁਰਸਕਾਰ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਅਗਵਾਈ ਅਤੇ ਭਾਰਤ-ਨਾਈਜੀਰੀਆ ਸਬੰਧਾਂ ‘ਚ ਮਹੱਤਵਪੂਰਨ ਯੋਗਦਾਨ ਲਈ ਦਿੱਤਾ ਗਿਆ।

 

Scroll to Top