ਬੰਗਲਾਦੇਸ਼ ਦੀ ਕੈਬਿਨਟ

ਬੰਗਲਾਦੇਸ਼ ਦੀ ਕੈਬਿਨਟ ‘ਚ ਦੋ ਘੱਟ ਗਿਣਤੀ ਭਾਈਚਾਰੇ ਦੇ ਆਗੂ, 25 ਮੰਤਰੀ ਹੋਣਗੇ ਸ਼ਾਮਲ

ਬੰਗਲਾਦੇਸ਼, 17 ਫਰਵਰੀ 2026: ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਪ੍ਰਧਾਨ ਤਾਰਿਕ ਰਹਿਮਾਨ ਨੂੰ 13ਵੀਂ ਜਾਤੀ ਸੰਸਦ ‘ਚ ਸਰਬਸੰਮਤੀ ਨਾਲ ਪਾਰਟੀ ਦੇ ਸੰਸਦੀ ਸਮੂਹ ਦਾ ਆਗੂ ਚੁਣਿਆ ਗਿਆ ਹੈ। ਇਹ ਫੈਸਲਾ ਅੱਜ ਦੁਪਹਿਰ 12 ਵਜੇ ਜਾਤੀ ਸੰਸਦ ਭਵਨ ‘ਚ ਹੋਈ ਨਵੇਂ ਚੁਣੇ ਗਏ ਬੀਐਨਪੀ ਸੰਸਦ ਮੈਂਬਰਾਂ ਦੀ ਬੈਠਕ ‘ਚ ਲਿਆ ਗਿਆ।

ਬੰਗਲਾਦੇਸ਼ ਦੀ 13ਵੀਂ ਸੰਸਦੀ ਚੋਣ ‘ਚ ਭਾਰੀ ਜਿੱਤ ਪ੍ਰਾਪਤ ਕਰਨ ਵਾਲੇ ਤਾਰਿਕ ਰਹਿਮਾਨ ਦੇ ਮੰਤਰੀ ਮੰਡਲ ‘ਚ ਦੋ ਘੱਟ ਗਿਣਤੀ ਭਾਈਚਾਰੇ ਦੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸਦੇ ਨਾਲ ਹੀ 25 ਸੰਸਦ ਮੈਂਬਰਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ, ਜਿਨ੍ਹਾਂ ‘ਚ ਨਿਤਾਈ ਰਾਏ ਚੌਧਰੀ ਵੀ ਸ਼ਾਮਲ ਹਨ। ਹਾਲਾਂਕਿ ਪਹਿਲਾਂ ਦੀਆਂ ਅਟਕਲਾਂ ਸਨ ਕਿ ਚੌਧਰੀ ਦੇ ਜੀਜਾ ਅਤੇ ਮਹੱਤਵਪੂਰਨ ਵਿਭਾਗਾਂ ਦੇ ਸਾਬਕਾ ਮੰਤਰੀ ਗੋਯੇਸ਼ਵਰ ਚੰਦਰ ਰਾਏ ਨੂੰ ਸ਼ਾਮਲ ਕੀਤਾ ਜਾਵੇਗਾ। ਦੂਜੇ ਘੱਟ ਗਿਣਤੀ ਆਗੂ ਦੀਪੇਨ ਦੀਵਾਨ ਹਨ। ਆਈਏਐਨਐਸ ਦੇ ਮੁਤਾਬਕ, ਤਾਰਿਕ ਰਹਿਮਾਨ ਦੇ ਮੰਤਰੀ ਮੰਡਲ ‘ਚ 25 ਨਾਮ ਸ਼ਾਮਲ ਹਨ।

ਭਾਰਤੀ ਲੋਕ ਸਭਾ ਸਪੀਕਰ ਓਮ ਬਿਰਲਾ ਦਾ ਮੰਗਲਵਾਰ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਰਸਮੀ ਤੌਰ ‘ਤੇ ਸਵਾਗਤ ਕੀਤਾ ਗਿਆ। ਭਾਰਤ ‘ਚ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਰਿਆਜ਼ ਹਮੀਦੁੱਲਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਵੀ ਸਪੀਕਰ ਦੇ ਨਾਲ ਸਨ।

ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਅਤੇ ਭਾਰਤੀ ਲੋਕ ਸਭਾ ਸਪੀਕਰ ਓਮ ਬਿਰਲਾ ਮੰਗਲਵਾਰ ਨੂੰ ਢਾਕਾ ਪਹੁੰਚ ਰਹੇ ਹਨ, ਜਿੱਥੇ ਉਹ ਬੰਗਲਾਦੇਸ਼ ਦੀ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣਗੇ। ਉਨ੍ਹਾਂ ਦੇ ਨਾਲ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਹੋਣਗੇ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਮੁਹੰਮਦ ਤੌਹੀਦ ਹੁਸੈਨ ਮਾਲਦੀਵ ਦੇ ਰਾਸ਼ਟਰਪਤੀ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਗੇ, ਜਦੋਂ ਕਿ ਵਿਦੇਸ਼ ਸਕੱਤਰ ਢਾਕਾ ‘ਚ ਭਾਰਤੀ ਲੋਕ ਸਭਾ ਸਪੀਕਰ ਦਾ ਸਵਾਗਤ ਕਰਨਗੇ।

Read More: ਫਰਾਂਸ ਦੇ ਰਾਸ਼ਟਰਪਤੀ ਦੇ ਭਾਰਤ ਆਉਣ ‘ਤੇ PM ਮੋਦੀ ਵੱਲੋਂ ਸਵਾਗਤ, ਇੰਡੀਆ ਏਆਈ ਇਮਪੈਕਟ ਸਮਿਟ ‘ਚ ਲੈਣਗੇ ਹਿੱਸਾ

ਵਿਦੇਸ਼

Scroll to Top