July 5, 2024 12:22 am
Iraq

ਇਰਾਕ ‘ਚ ਫਸੀਆਂ ਦੋ ਲੜਕੀਆਂ ਪੰਜਾਬ ਪਰਤੀਆਂ, ਪੀੜਤਾ ਦੇ ਆਖਿਆ- ਸਾਨੂੰ ਟਰੈਵਲ ਏਜੰਟਾਂ ਨੇ ਵੇਚ ਦਿੱਤਾ ਸੀ

ਚੰਡੀਗੜ੍ਹ, 01 ਦਸੰਬਰ 2023: ਪੰਜਾਬ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਇਰਾਕ (Iraq) ਤੋਂ ਦੋ ਲੜਕੀਆਂ ਪੰਜਾਬ ਵਾਪਸ ਪਰਤ ਆਈਆਂ ਹਨ। ਲੜਕੀਆਂ ਨੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਰਾਕ ‘ਚ ਟਰੈਵਲ ਏਜੰਟਾਂ ਨੇ ਵੇਚ ਦਿੱਤਾ ਸੀ । ਇਰਾਕ ਤੋਂ ਵਾਪਸ ਆਈਆਂ ਦੋ ਲੜਕੀਆਂ ਦੇ ਨਾਲ ਮਲੇਸ਼ੀਆ ਤੋਂ ਇੱਕ ਲੜਕਾ ਵੀ ਵਾਪਸ ਆਇਆ ਹੈ, ਜੋ ਉੱਥੇ ਦੀ ਜੇਲ੍ਹ ਵਿੱਚ ਫਸਿਆ ਹੋਇਆ ਸੀ। ਇਰਾਕ ਤੋਂ ਆਈਆਂ ਇਨ੍ਹਾਂ ਪੀੜਤ ਲੜਕੀਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ। ਜਿਨ੍ਹਾਂ ਦੇ ਯਤਨਾਂ ਸਦਕਾ ਉਹ ਆਪਣੇ ਘਰ ਪਰਤਣ ‘ਚ ਕਾਮਯਾਬ ਰਹੀ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਟਰੈਵਲ ਏਜੰਟਾਂ ਦਾ ਇੱਕ ਵੱਡਾ ਗਿਰੋਹ ਸਰਗਰਮ ਹੈ, ਜਿਸ ਨੂੰ ਕਾਬੂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟ ਗਰੀਬ ਅਤੇ ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ ਕਰਕੇ ਉਨ੍ਹਾਂ ਦੀਆਂ ਨੌਜਵਾਨ ਲੜਕੀਆਂ ਨੂੰ ਖਾੜੀ ਦੇਸ਼ਾਂ ਵਿੱਚ ਲਿਜਾ ਕੇ ਵੇਚ ਰਹੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਨ੍ਹਾਂ ਕੁੜੀਆਂ ਨੂੰ ਵਾਪਸ ਲਿਆਉਣ ਲਈ ਭਾਰਤੀ ਦੂਤਾਵਾਸ ਦਾ ਵੀ ਧੰਨਵਾਦ ਕੀਤਾ |

ਇਰਾਕ ਤੋਂ ਵਾਪਸ ਆਈਆਂ ਦੋਵੇਂ ਲੜਕੀਆਂ ਨੇ ਦੱਸਿਆ ਕਿ ਉਹ 10 ਜੁਲਾਈ ਨੂੰ ਇਰਾਕ (Iraq) ਗਈਆਂ ਸਨ | ਪੀੜਤ ਲੜਕੀਆਂ ਨੇ ਦੱਸਿਆ ਕਿ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਵੇਚ ਦਿੱਤਾ ਗਿਆ ਹੈ। ਦੇਰ ਰਾਤ ਤੱਕ ਉਨ੍ਹਾਂ ਤੋਂ ਕੰਮ ‘ਤੇ ਕਰਵਾਇਆ ਜਾਂਦਾ ਸੀ ਅਤੇ ਕੰਮ ਨਾ ਕਰਨ ‘ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ ।