July 7, 2024 5:05 am
Narwal

ਜੰਮੂ-ਕਸ਼ਮੀਰ ਦੇ ਨਰਵਾਲ ਇਲਾਕੇ ‘ਚ ਦੋ ਧਮਾਕੇ, 6 ਜਣੇ ਗੰਭੀਰ ਜ਼ਖਮੀ

ਚੰਡੀਗੜ੍ਹ 21 ਜਨਵਰੀ 2023: ਜੰਮੂ-ਕਸ਼ਮੀਰ ਦੇ ਨਰਵਾਲ (Narwal) ਇਲਾਕੇ ‘ਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ‘ਚ ਕਈ ਜਣਿਆਂ ਦੇ ਜ਼ਖਮੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ । ਨਰਵਾਲ ਦੇ ਟਰਾਂਸਪੋਰਟ ਨਗਰ ਦੇ ਯਾਰਡ ਨੰਬਰ-7 ‘ਚ 2 ਧਮਾਕੇ ਹੋਏ ਹਨ, ਜਿਸ ‘ਚ ਹੁਣ ਤੱਕ 6 ਜਣੇ ਗੰਭੀਰ ਜ਼ਖਮੀ ਹੋ ਗਏ ਹਨ। ਇਸ ਦੌਰਾਨ ਜੰਮੂ ਦੇ ਏਡੀਜੀਪੀ ਮੁਕੇਸ਼ ਸਿੰਘ ਘਟਨਾ ਵਾਲੀ ਥਾਂ ‘ਤੇ ਪਹੁੰਚੇ ਹਨ । ਮੁਕੇਸ਼ ਸਿੰਘ ਨੇ ਦੱਸਿਆ ਕਿ ਇਹ ਧਮਾਕੇ ਜੰਮੂ ਸ਼ਹਿਰ ਦੇ ਨਰਵਾਲ ਇਲਾਕੇ ਵਿੱਚ ਹੋਏ ਹਨ । ਇਕ ਹੋਰ ਪੁਲਿਸ ਅਧਿਕਾਰੀ ਨੇ ਕਿਹਾ, ”ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।