ਚੰਡੀਗੜ, 22 ਮਾਰਚ 2025: ਅੱਜ ਵੀ ਬਹੁਤ ਸਾਰੇ ਲੋਕ ਟਵਿੱਟਰ (ਐਕਸ) ਨੂੰ ਨੀਲੀ ਚਿੜੀ ਦੇ ਨਾਮ ਨਾਲ ਜਾਣਦੇ ਹਨ। ਪਰ ਜਦੋਂ ਤੋਂ ਇਸ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਐਲਨ ਮਸਕ ਨੇ ਸੰਭਾਲਿਆ ਹੈ, ਮਸਕ ਨੇ ਇਸ ‘ਚ ਕਈ ਵੱਡੇ ਬਦਲਾਅ ਕੀਤੇ ਹਨ। ਮਸਕ ਨੇ ਟਵਿੱਟਰ ਦਾ ਨਾਮ ਅਤੇ ਲੋਕ ਦੋਵੇਂ ਬਦਲ ਦਿੱਤੇ ਸਨ। ਟਵਿੱਟਰ ਦਾ ਨਾਮ ਬਦਲ ਕੇ ਐਕਸ ਕਰ ਦਿੱਤਾ ਗਿਆ। ਹੁਣ ਸੈਨ ਫਰਾਂਸਿਸਕੋ ਸਥਿਤ ਅਮਰੀਕੀ ਮੁੱਖ ਦਫਤਰ ਵਿਖੇ ਨੀਲੀ ਚਿੜੀ ਵਾਲਾ ਪ੍ਰਤੀਕ ਲੋਗੋ ਵੀ ਨਿਲਾਮੀ ਲਈ ਰੱਖਿਆ ਗਿਆ ਹੈ।
ਨਿਲਾਮੀ ਕੰਪਨੀ ਦੇ ਪੀਆਰ ਦੇ ਮੁਤਾਬਕ, ਬਲੂ ਬਰਡ 34 ਹਜ਼ਾਰ 375 ਡਾਲਰ (ਲਗਭਗ 30 ਲੱਖ ਰੁਪਏ) ‘ਚ ਨਿਲਾਮ ਹੋਇਆ। ਇਸ ਨੀਲੀ ਚਿੜੀ ਦਾ ਭਾਰ ਲਗਭਗ 254 ਕਿਲੋਗ੍ਰਾਮ ਹੈ। ਇਹ 12 ਫੁੱਟ ਲੰਬਾ, 9 ਫੁੱਟ ਚੌੜਾ ਆਈਕਨ ਹੈ। ਫਿਲਹਾਲ ਇਸ ਪੰਛੀ ਦੇ ਖਰੀਦਦਾਰ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਬਲੂ ਬਰਡ ਦੀ ਨਿਲਾਮੀ ਤੋਂ ਇਲਾਵਾ ਇੱਕ ਐਪਲ-1 ਕੰਪਿਊਟਰ ਲਗਭਗ 3.22 ਕਰੋੜ ਰੁਪਏ (3.75 ਲੱਖ ਡਾਲਰ) ‘ਚ ਨਿਲਾਮ ਕੀਤਾ ਗਿਆ ਅਤੇ ਸਟੀਲ ਜੌਬਸ ਦੁਆਰਾ ਦਸਤਖਤ ਕੀਤੇ ਇੱਕ ਐਪਲ ਚੈੱਕ ਨੂੰ ਲਗਭਗ 96.3 ਲੱਖ ਰੁਪਏ (1,12,054 ਡਾਲਰ) ‘ਚ ਨਿਲਾਮ ਕੀਤਾ ਗਿਆ।
ਪਹਿਲੀ ਪੀੜ੍ਹੀ ਦਾ ਸੀਲਬੰਦ ਪੈਕ 4GB ਆਈਫੋਨ $87,514 ਵਿੱਚ ਵਿਕਿਆ। ਬਲੂ ਬਰਡ ਲੋਗੋ ਹੁਣ ਮਾਈਕ੍ਰੋ-ਬਲੌਗਿੰਗ ਵੈੱਬਸਾਈਟ X ਦਾ ਹਿੱਸਾ ਨਹੀਂ ਹੈ, ਪਰ ਇਹ ਐਪਲ ਜਾਂ ਨਾਈਕੀ ਵਾਂਗ ਸੋਸ਼ਲ ਮੀਡੀਆ ਪਲੇਟਫਾਰਮ ਦਾ ਹਿੱਸਾ ਬਣਿਆ ਹੋਇਆ ਹੈ। ਇਸੇ ਤਰ੍ਹਾਂ, ਟਵਿੱਟਰ ਦੀ ਪਛਾਣ ਨੀਲੇ ਪੰਛੀ ਦੁਆਰਾ ਕੀਤੀ ਜਾਂਦੀ ਹੈ।
Read More: ਕਾਨੂੰਨੀ ਨੋਟਿਸ ਮਗਰੋਂ ਐਕਸ (ਟਵਿੱਟਰ) ਨੇ ਸ਼੍ਰੋਮਣੀ ਕਮੇਟੀ ਦੇ ਨਾਂ ‘ਤੇ ਚੱਲ ਰਿਹਾ ਫਰਜ਼ੀ ਖਾਤਾ ਕੀਤਾ ਬੰਦ