ਚੰਡੀਗੜ੍ਹ, 1 ਮਾਰਚ 2023: ਤਤਕਾਲ ਬਲੌਗਿੰਗ ਪਲੇਟਫਾਰਮ ਟਵਿੱਟਰ (Twitter) ਦੀਆਂ ਸੇਵਾਵਾਂ ਬੁੱਧਵਾਰ ਨੂੰ ਅਚਾਨਕ ਠੱਪ ਹੋ ਗਈਆਂ। ਯੂਜ਼ਰਸ ਨੂੰ ਟਵੀਟਸ ਨੂੰ ਰਿਫ੍ਰੈਸ਼ ਕਰਨ ‘ਚ ਦਿੱਕਤ ਆ ਰਹੀਆਂ ਹਨ। ਉਪਭੋਗਤਾਵਾਂ ਨੂੰ ਟਾਈਮਲਾਈਨ ‘ਤੇ ਪੋਸਟਾਂ ਨੂੰ ਐਕਸੈਸ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। DownDetector ਨੇ ਵੀ ਟਵਿਟਰ ਨੂੰ ਡਾਊਨ ਕਰਨ ਦੀ ਪੁਸ਼ਟੀ ਕੀਤੀ ਹੈ।
DownDetector ਦੇ ਅਨੁਸਾਰ, ਭਾਰਤੀ ਸਮੇਂ ਮੁਤਾਬਕ ਸ਼ਾਮ 4 ਵਜੇ ਦੇ ਆਸਪਾਸ 600 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਜ਼ਿਆਦਾਤਰ ਉਪਭੋਗਤਾਵਾਂ ਨੂੰ ਐਪ ‘ਤੇ ਆਪਣੀ ਫੀਡ ਲੋਡ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਹੋਰਾਂ ਨੂੰ ਵੈਬਸਾਈਟ ਅਤੇ ਸਰਵਰ ਕਨੈਕਸ਼ਨ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।