ਚੰਡੀਗੜ੍ਹ, 21 ਅਪ੍ਰੈਲ 2023: ਭਾਰਤ ‘ਚ ਬਲੂ ਟਿੱਕ (Blue Tick) ਵੈਰੀਫਾਈਡ ਯੂਜ਼ਰਸ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਪੰਜਾਬ ਸਮੇਤ ਦੇਸ਼ ਦੇ ਕਈ ਵੱਡੇ ਨੇਤਾਵਾਂ ਅਤੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਅਭਿਨੇਤਾ ਸ਼ਾਹਰੁਖ ਖਾਨ ਵਰਗੀਆਂ ਕਈ ਮਸ਼ਹੂਰ ਹਸਤੀਆਂ ਦੇ ਬਲੂ ਟਿੱਕ ਹਟਾ ਦਿੱਤੇ ਹਨ। ਇਸ ਸੂਚੀ ਵਿੱਚ ਕ੍ਰਿਕਟਰ ਰੋਹਿਤ ਸ਼ਰਮਾ, ਅਦਾਕਾਰ ਅਕਸ਼ੈ ਕੁਮਾਰ, ਸੁਪਰਸਟਾਰ ਅਮਿਤਾਭ ਬੱਚਨ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਰਗੀਆਂ ਮਸ਼ਹੂਰ ਹਸਤੀਆਂ ਵੀ ਸ਼ਾਮਲ ਹਨ।
ਜਦੋਂ ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਟਵਿੱਟਰ ਬਲੂ (Blue Tick) ਦੀ ਕੀਮਤ ਅਦਾ ਕਰਨ ਦੀ ਗੱਲ ਕੀਤੀ ਤਾਂ ਕਈ ਉਪਭੋਗਤਾਵਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਸੀ। ਦਰਅਸਲ, ਐਲਨ ਮਸਕ ਨੇ 44 ਬਿਲੀਅਨ ਡਾਲਰ (ਕਰੀਬ 3,36,910 ਕਰੋੜ ਰੁਪਏ) ਖਰਚ ਕੇ ਟਵਿਟਰ ਖਰੀਦਿਆ ਸੀ। ਉਦੋਂ ਤੋਂ ਕੰਪਨੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ ਅਤੇ ਇਸਦੇ ਲਈ ਮਸਕ ਨੂੰ ਟਵਿਟਰ ‘ਤੇ ਇੱਕ ਪੇਡ ਸਰਵਿਸ ਲਾਂਚ ਕਰਨੀ ਪਈ।
ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਦਾ ਅਹੁਦਾ ਸੰਭਾਲਿਆ ਹੈ, ਕੰਪਨੀ ਕਈ ਵੱਡੇ ਬਦਲਾਅ ਕਰ ਰਹੀ ਹੈ। ਸਭ ਤੋਂ ਵੱਡਾ ਬਦਲਾਅ ‘ਬਲੂ ਟਿੱਕ’ ਸਬਸਕ੍ਰਿਪਸ਼ਨ ਲਈ ਭੁਗਤਾਨ ਕੀਤੇ ਜਾਣ ਨੂੰ ਸ਼ਾਮਲ ਕਰਨਾ ਹੈ। ਕੰਪਨੀ ਦੇ ਨਵੇਂ ਮਾਲਕ ਮਸਕ ਨੇ ਖੁਦ 2 ਅਕਤੂਬਰ ਨੂੰ ਟਵਿੱਟਰ ‘ਤੇ ਬਲੂ ਟਿੱਕ ਦੀ ਕੀਮਤ ਦਾ ਐਲਾਨ ਕਰਦੇ ਹੋਏ ਕਿਹਾ ਕਿ ਟਵਿੱਟਰ ‘ਤੇ ਇਸਦੀ ਕੀਮਤ $8 ਪ੍ਰਤੀ ਮਹੀਨਾ ਹੋਵੇਗੀ। ਇਸ ਵਿੱਚ ਵੈੱਬ ਕਲਾਇੰਟ ਲਈ 650 ਰੁਪਏ ਅਤੇ ਮੋਬਾਈਲ ਲਈ 900 ਰੁਪਏ ਦਾ ਭੁਗਤਾਨ ਕਰਨਾ ਪਵੇਗਾ |
ਇਸ ਦੇ ਨਾਲ ਹੀ ਮਸਕ ਨੇ ਟਵਿਟਰ ਬਲੂ (Blue Tick) ਦੇ ਇੱਕ ਨਵੇਂ ਸੰਸਕਰਣ ਦਾ ਵੀ ਐਲਾਨ ਕੀਤਾ, ਜਿਸ ਵਿੱਚ ਉਹ ਟਵਿਟਰ ਯੂਜ਼ਰਸ ਨੂੰ ਪੋਸਟਾਂ ਦਾ ਜਵਾਬ ਦੇਣ, ਜ਼ਿਕਰ ਕਰਨ ਅਤੇ ਖੋਜ ਕਰਨ ਵਿੱਚ ਪਹਿਲ ਦੇਵੇਗਾ। ਪਰ ਪੇਡ ਸਰਵਿਸ ਲਿਆਉਣ ਦਾ ਅਸਲ ਕਾਰਨ ਇਹ ਸੀ ਕਿ ਕੰਪਨੀ $44 ਬਿਲੀਅਨ ਖਰਚ ਕਰਨ ਤੋਂ ਬਾਅਦ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ। ਇਹੀ ਕਾਰਨ ਸੀ ਕਿ ਐਲਨ ਮਸਕ ਜਲਦੀ ਤੋਂ ਜਲਦੀ ਪੇਡ ਸਰਵਿਸ ਲਿਆਉਣਾ ਚਾਹੁੰਦਾ ਸੀ, ਇਸ ਲਈ ਐਲਨ ਮਸਕ ਨੇ ਕਰਮਚਾਰੀਆਂ ਨੂੰ ਪੇਡ ਵੈਰੀਫਿਕੇਸ਼ਨ ਦੀ ਸਮਾਂ ਸੀਮਾ ਨੂੰ ਜਲਦੀ ਪੂਰਾ ਕਰਨ ਦਾ ਅਲਟੀਮੇਟਮ ਵੀ ਜਾਰੀ ਕੀਤਾ ਸੀ।
ਤੁਸੀਂ ਇਸ ਤਰ੍ਹਾਂ ਟਵਿੱਟਰ ‘ਤੇ ਬਲੂ ਟਿੱਕ ਪ੍ਰਾਪਤ ਕਰ ਸਕਦੇ ਹੋ :-
1. ਇਸ ਦੇ ਲਈ, ਸਭ ਤੋਂ ਪਹਿਲਾਂ, ਟਵਿਟਰ ਖੋਲ੍ਹਣ ਤੋਂ ਬਾਅਦ, ਤੁਹਾਨੂੰ ਪ੍ਰੋਫਾਈਲ ਸੈਕਸ਼ਨ ਵਿੱਚ ਟਵਿਟਰ ਬਲੂ ‘ਤੇ ਕਲਿੱਕ ਕਰਨਾ ਹੋਵੇਗਾ।
2. ਇਸ ਤੋਂ ਬਾਅਦ, ਤੁਹਾਨੂੰ ਸਬਸਕ੍ਰਿਪਸ਼ਨ ਪਲਾਨ ਵਿੱਚ ਆਪਣੀ ਸਹੂਲਤ ਦੇ ਅਨੁਸਾਰ ਪਲਾਨ ਚੁਣਨਾ ਹੋਵੇਗਾ।
3. ਤੁਸੀਂ ਮਹੀਨਾਵਾਰ ਜਾਂ ਸਾਲਾਨਾ ਪਲਾਨ ਚੁਣ ਸਕਦੇ ਹੋ।
4. ਜੇਕਰ ਤੁਸੀਂ ਇੱਕ ਸਾਲ ਦੀ ਯੋਜਨਾ ਖਰੀਦਦੇ ਹੋ। ਜਿਸ ਲਈ ਜਿਆਦਾ ਰਾਸ਼ੀ ਭੁਗਤਾਨ ਕਰਨਾ ਹੋਵੇਗਾ |
5. ਬਲੂ ਟਿੱਕ ਲਈ ਅਜਿਹੇ ‘ਚ ਤੁਹਾਨੂੰ 900 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ। ਭੁਗਤਾਨ ਕਰਨ ਤੋਂ ਬਾਅਦ ਤੁਹਾਨੂੰ ਬਲੂ ਟਿੱਕ ਮਿਲੇਗਾ।